14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਡਾ. ਸੁੱਖੀ ਵਲੋਂ ਕਮਿਊਨਿਟੀ ਹਾਲ ਦਾ ਉਦਘਾਟਨ

ਘੁੰਮਣਾਂ, 13 ਅਗਸਤ (ਮਹਿੰਦਰਪਾਲ ਸਿੰਘ) - ਪਿੰਡ ਮੁੰਨਾ ’ਚ ਪੰਜਾਬ ਸਰਕਾਰ ਵਲੋਂ ਆਰ. ਡੀ.

ਅਜੀਤ ਡੈਸਕ 14-08-2026
ਘੁੰਮਣਾਂ, 13 ਅਗਸਤ (ਮਹਿੰਦਰਪਾਲ ਸਿੰਘ) - ਪਿੰਡ ਮੁੰਨਾ ’ਚ ਪੰਜਾਬ ਸਰਕਾਰ ਵਲੋਂ ਆਰ. ਡੀ. ਓ. (ਐੱਸ)-36 ਸਕੀਮ ਤਹਿਤ 6 ਲੱਖ ਦੀ ਗ੍ਰਾਂਟ ਨਾਲ ਕਮਿਊਨਿਟੀ ਹਾਲ ਅਤੇ ਐਸ. ਸੀ. ਧਰਮਸ਼ਾਲਾ ਦੇ ਕੰਮਾਂ ਦਾ ਉਦਘਾਟਨ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਨੇ ਸਰਪੰਚ ਪਰਮਜੀਤ ਕੌਰ ਦੀ ਅਗਵਾਈ ’ਚ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਕੀਤਾ। ਡਾ. ਸੁੱਖੀ ਨੇ ਕਿਹਾ ਕਿ ਅੱਜ ਅਸੀਂ ਸਰਕਾਰ ਵਲੋਂ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਸਰਵੇ ਵੀ ਕਰਨ ਆਏ ਹਾਂ ਜਿਹੜੀਆਂ ਸਹੂਲਤਾਂ ਸਰਕਾਰ ਵਲੋਂ ਮਿਲ ਰਹੀਆਂ ਹਨ। ਜਿਵੇਂ ਮਾਵਾਂ, ਧੀਆਂ ਸਤਿਕਾਰ ਯੋਜਨਾ, ਰਾਸ਼ਨ ਕਾਰਡ ਸਕੀਮ, 10 ਲੱਖ ਵਾਲਾ ਸਿਹਤ ਕਾਰਡ ਤੇ ਹੋਰ ਅਨੇਕਾਂ ਹਨ ਇਨ੍ਹਾਂ ਦਾ ਵੱਧ ਵੋਂ ਵੱਧ ਲਾਹਾ ਲਓ। ਉਨ੍ਹਾਂ ਪਿੰਡ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਗ੍ਰਾਂਟ ਦੇਣ ਦਾ ਐਲਾਨ ਕੀਤਾ। ਗ੍ਰਾਮ ਪੰਚਾਇਤ, ਸਰਪੰਚ ਪਰਮਜੀਤ ਕੌਰ, ਸਰਬਜੀਤ ਸਿੰਘ ਸਾਬਕਾ ਇੰਸਪੈਕਟਰ, ਰਛਪਾਲ ਸਿੰਘ, ਕੇਵਲ ਸਿੰਘ ਸਾਬਕਾ ਸਰਪੰਚ, ਤਰਸੇਮ ਲਾਲ ਵਲੋਂ ਡਾ. ਸੁਖਵਿੰਦਰ ਸੁੱਖੀ ਤੇ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਦੇਸ ਕੁਮਾਰ ਬੀ. ਡੀ. ਪੀ. ਓ, ਸੁਖਦੇਵ ਲਾਲ ਪੰਚਾਇਤ ਸਕੱਤਰ, ਦੀਦਾਰ ਸਿੰਘ ਪੰਚ, ਸ਼ੁਭਾਸ਼ ਚੰਦਰ ਪੰਚ, ਗੁਰਪਾਲ ਕੌਰ ਪੰਚ, ਹਰਜਿੰਦਰ ਕੌਰ ਪੰਚ, ਸੁਰਜੀਤ ਸਿੰਘ ਪੰਚ, ਅਮਰੀਕ ਸਿੰਘ ਨੰਬਰਦਾਰ, ਜੋਗਾ ਸਿੰਘ ਯੂ. ਐਸ. ਏ, ਬਲਵਿੰਦਰ ਸਿੰਘ ਯੂ. ਕੇ, ਕੁਲਵਿੰਦਰ ਸਿੰਘ ਯੂ. ਕੇ, ਤਰਲੋਚਨ ਸਿੰਘ ਕੈਨੇਡਾ, ਗੁਰਪ੍ਰੀਤ ਸਿੰਘ ਕੈਨੇਡਾ, ਲਖਵਿੰਦਰ ਸਿੰਘ ਬਿੰਦਾ ਹਾਜ਼ਰ ਸਨ।
ਪਿਛਲੀ ਖ਼ਬਰ ਤੀਆਂ ਦਾ ਤਿਉਹਾਰ ਭਾਰੀ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ‘ਪਿੰਡ ਬਚਾਓ ਪੰਜਾਬ ਬਚਾਓ’ ਸੰਸਥਾ ਵੱਲੋਂ ਵਿਸ਼ੇਸ਼ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।