10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਜਗਜੀਤ ਸਿੰਘ ਨੇ ਐਨ. ਆਰ. ਆਈ. ਮਰੀਜ਼ ਨੂੰ ਨਵੀਂ ਮੁਸਕਾਨ ਦਿੱਤੀ

ਬੰਗਾ, 9 ਅਗਸਤ (ਧਰਮਵੀਰ ਪਾਲ) - ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਦੰਦਾਂ ਦੇ ਵਿਭਾਗ ਦੇ ਮੁਖੀ ਡਾ. ਜਗਜੀਤ ਸਿੰਘ ਐੱਮ.

ਡਾ. ਜਗਜੀਤ ਸਿੰਘ ਦੇ ਨਾਲ ਦੰਦਾਂ ਦਾ ਇੰਪਲਾਂਟ ਲਗਾਉਣ ਉਪਰੰਤ ਐਨ. ਆਰ.ਆਈ ਮਰੀਜ਼। 10-08-2026
ਬੰਗਾ, 9 ਅਗਸਤ (ਧਰਮਵੀਰ ਪਾਲ) - ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਦੰਦਾਂ ਦੇ ਵਿਭਾਗ ਦੇ ਮੁਖੀ ਡਾ. ਜਗਜੀਤ ਸਿੰਘ ਐੱਮ.ਡੀ.ਐੱਸ. ਨੇ ਇੱਕ ਐਨ. ਆਰ. ਆਈ. ਮਰੀਜ਼ ਦੇ ਦੰਦਾਂ ਦਾ ਸਫ਼ਲ ਡੈਂਟਲ ਇੰਪਲਾਂਟ ਇਲਾਜ ਕਰਕੇ ਉਸ ਨੂੰ ਨਵੀਂ ਮੁਸਕਾਨ ਪ੍ਰਦਾਨ ਕੀਤੀ ਹੈ। ਇਹ ਇਲਾਜ ਆਧੁਨਿਕ ਡੈਂਟਲ ਇੰਪਲਾਂਟ ਤਕਨੀਕ ਰਾਹੀਂ ਕੀਤਾ ਗਿਆ, ਜਿਸ ਨਾਲ ਮਰੀਜ਼ ਨੂੰ ਦੰਦਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੁਸ਼ਕਲ ਤੋਂ ਸਥਾਈ ਰਾਹਤ ਮਿਲੀ। ਐਨ. ਆਰ. ਆਈ. ਮਰੀਜ਼ ਲੰਬੇ ਸਮੇਂ ਤੋਂ ਆਪਣੇ ਦੰਦਾਂ ਦੀ ਸਮੱਸਿਆ ਕਰਕੇ ਪਰੇਸ਼ਾਨ ਸੀ। ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਇਹ ਮਰੀਜ਼ ਵਿਦੇਸ਼ ਤੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡੈਂਟਲ ਵਿਭਾਗ ਵਿੱਚ ਆਪਣੇ ਦੰਦਾਂ ਦੇ ਇਲਾਜ ਲਈ ਆਏ। ਇਸ ਮੌਕੇ ਮਰੀਜ਼ ਦੇ ਦੰਦਾਂ ਦੀ ਜਾਂਚ ਕਰਨ ਤੋਂ ਬਾਅਦ ਉਸ ਦੇ ਜਬਾੜੇ ਦੀਆਂ ਹੱਡੀਆਂ ਦੀ ਮਜ਼ਬੂਤੀ, ਮਸੂੜੇ ਅਤੇ ਦੰਦਾਂ ਦੀ ਬਣਤਰ ਦੀ ਵੀ ਜਾਂਚ ਕੀਤੀ ਗਈ। ਮਰੀਜ਼ ਦੇ ਡੈਂਟਲ ਇੰਪਲਾਂਟ ਲਗਾਉਣ ਉਪਰੰਤ ਦੰਦਾਂ ਦੀ ਕੁਦਰਤੀ ਦਿੱਖ, ਚਬਾਉਣ ਦੀ ਸਮਰੱਥਾ ਤੇ ਮੁਸਕਾਨ ਮੁੜ ਬਹਾਲ ਹੋ ਗਈ। ਡਾਕਟਰ ਸਾਹਿਬ ਨੇ ਦੱਸਿਆ ਕਿ ਖਰਾਬ ਹੋ ਚੁੱਕੇ ਦੰਦਾਂ ਲਈ ਡੈਂਟਲ ਇੰਪਲਾਂਟ ਇੱਕ ਮਿਆਰੀ ਤੇ ਆਧੁਨਿਕ ਇਲਾਜ ਹੈ. ਜੋ ਕੁਦਰਤੀ ਦੰਦਾਂ ਵਾਂਗ ਦਿੱਸਦੇ ਹਨ। ਡਾ. ਜਗਜੀਤ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਇੱਕ ਜਾਂ ਇੱਕ ਤੋਂ ਵੱਧ ਦੰਦ ਗੁਆ ਚੁੱਕਾ ਹੈ ਤਾਂ ਉਸ ਨੂੰ ਸਮੇਂ ਸਿਰ ਡੈਂਟਲ ਮਾਹਿਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਡਾ. ਜਗਜੀਤ ਸਿੰਘ ਨੂੰ ਉਕਤ ਮਰੀਜ਼ ਦੇ ਸਫ਼ਲ ਇਲਾਜ ਕਰਨ ਲਈ ਵਧਾਈ ਦਿੱਤੀ। ਐਨ.ਆਰ.ਆਈ. ਮਰੀਜ਼ ਨੇ ਵੀ ਡਾ. ਜਗਜੀਤ ਸਿੰਘ ਤੇ ਹਸਪਤਾਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਵਿੰਦਰ ਸਿੰਘ ਢਿੱਲੋਂ ਟਰੱਸਟ ਮੈਂਬਰ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ ਅਤੇ ਹਸਪਤਾਲ ਦਾ ਮੈਡੀਕਲ ਸਟਾਫ਼ ਵੀ ਹਾਜ਼ਰ ਸੀ।
ਪਿਛਲੀ ਖ਼ਬਰ ਅਮਰਦੀਪ ਕਾਲਜ ਮੁਕੰਦਪੁਰ ਦੇ ਐਮ. ਕਾਮ ਦੇ ਹੋਣਹਾਰ ਵਿਦਿਆਰਥੀ। ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਦੌਲਤਪੁਰ ਵਿਖੇ ਸੰਤ ਬਾਬਾ ਚਰਨ ਸਿੰਘ ਤਪਸਵੀ ਦੀ ਯਾਦ ’ਚ ਸਜਿਆ ਵਿਸ਼ਾਲ ਸੰਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।