26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਰੋਜ਼ਾ ਸ਼ਰੀਫ਼ ਮੰਢਾਲੀ ਵਿਖੇ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆ

ਅਜੀਤ ਡੈਸਕ 02-07-2026

ਬਹਿਰਾਮ, 1 ਜੁਲਾਈ (ਨਛੱਤਰ ਸਿੰਘ ਬਹਿਰਾਮ)- ਦਰਬਾਰ ਸੱਯਦ ਉੱਲ ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਰੋਜਾ ਸ਼ਰੀਫ਼ ਮੰਢਾਲੀ ਵਿਖੇ ਸਲਾਨਾ ਜੋੜ ਮੇਲਾ ਗੱਦੀਨਸ਼ੀਨ ਸਾਂਈਂ ਓਮਰੇ ਸ਼ਾਹ ਕਾਦਰੀ ਦੀ ਅਗਵਾਈ ਵਿੱਚ ਬਹੁਤ ਉਤਸ਼ਾਹ ਨਾਲ ਸ਼ੁਰੂ ਹੋਇਆ ਜਿਸ ਵਿੱਚ ਮੇਲੇ ਦੇ ਪਹਿਲੇ ਦਿਨ ਕਲਾਕਾਰ ਗੁਰਮੇਜ ਮੇਹਲੀ, ਕਮਲ ਕਟਾਣੀਆਂ, ਨੂਰ ਮੁਹੰਮਦ ਆਦਿ ਨੇ ਹਾਜਰੀਆਂ ਲਗਾਈਆਂ। ਵੱਖ-ਵੱਖ ਦਰਬਾਰਾਂ ਤੋਂ ਸੰਤ ਮਹਾਂਪੁਰਸ਼ਾਂ, ਫਕੀਰਾਂ ਜਿਨ੍ਹਾ ਵਿੱਚ ਸ਼ਾਈਂ ਫੱਕਰ ਸ਼ਾਹ ਦਾਦੂਵਾਲ, ਸਾਈਂ ਜੀਤ ਸ਼ਾਹ ਰੁੜਕਾਂ ਤੋਂ ਇਲਾਵਾ ਵੱਡੀ ਤਦਾਦ ਵਿੱਚ ਸੰਗਤਾਂ ਨਤਮਸਤਕ ਹੋਈਆਂ। ਇਸ ਮੌਕੇ ਸਾਈਂ ਉਮਰੇ ਸ਼ਾਹ ਕਾਦਰੀ, ਬੀਬੀ ਸੀਤਾ ਦੇਵੀ, ਮੁਹੰਮਦ ਆਸ਼ਿਕ ਨੀਲਾ, ਮੀਰਾ ਸ਼ਰਮਾ ਸਰਪੰਚ ਮੰਢਾਲੀ, ਧਰਮਿੰਦਰ ਸਿੰਘ ਨੰਬਰਦਾਰ ਮੰਢਾਲੀ, ਕਮਲਜੀਤ ਕੌਰ ਸਾਬਕਾ ਸਰਪੰਚ ਮੰਢਾਲੀ, ਰੌਸ਼ਨ ਲਾਲ ਸਰਪੰਚ ਕੁਲਥਮ, ਬਲਜੀਤ ਸਿੰਘ ਸਾਬਕਾ ਸਰਪੰਚ ਕੁਲਥਮ, ਡਾ. ਸਤਨਾਮ ਸਿੰਘ ਪਰਸੋਵਾਲ, ਚਰਨਜੀਤ ਰਾਏ, ਸੋਨੂੰ ਜੱਸੋਮਜਾਰਾ, ਡਾ. ਜਗਦੀਸ਼ ਮੁਹੰਮਦ, ਨੂਰ ਮੁਹੰਮਦ, ਸੋਨੀ ਮੰਢਾਲੀ, ਚੰਨੀ ਖੋਥੜਾਂ ਆਦਿ ਸੰਗਤਾਂ ਹਾਜ਼ਰ ਸਨ।

ਪਿਛਲੀ ਖ਼ਬਰ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਕੀਤੀ ਹੱਲ ਅਗਲੀ ਖ਼ਬਰ ਨੰਬਰਦਾਰਾਂ ਦਾ ਮਾਣਭੱਤਾ ਵੀ 10 ਹਜ਼ਾਰ ਰੁਪਏ ਕੀਤਾ ਜਾਵੇ -ਇੰਦਰਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।