16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪਠਲਾਵਾ ਸੰਸਥਾ ਨੇ ਪਿੰਡ ਡਘਾਮ 'ਚ ਆਰੰਭਿਆ 241ਵਾਂ ਮੁਫ਼ਤ ਸਿਲਾਈ-ਕਢਾਈ ਸਿਖਲਾਈ ਸੈਂਟਰ

ਅਜੀਤ ਡੈਸਕ 01-06-2026
ਬੰਗਾ, 31 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸਮਾਜ ਸੇਵੀ ਕਾਰਜਾਂ ਨੂੰ ਆਪਣੀ ਅਸਰਦਾਰ ਕਾਰਜਸ਼ੈਲੀ ਦਾ ਹਿੱਸਾ ਬਣਾਉਂਦਿਆਂ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਪਿੰਡ ਡਘਾਮ ਵਿਖੇ ਮੁਫਤ 241 ਵੇਂ ਸਿਲਾਈ ਸੈਂਟਰ ਦਾ ਆਰੰਭ ਕੀਤਾ | ਇਸ ਦੌਰਾਨ ਇਕ ਸੰਖੇਪ ਸਮਾਗਮ ਕਰਵਾਇਆ, ਜਿਸ ਦੀ ਪ੍ਰਧਾਨਗੀ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਸ. ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਪ੍ਰਧਾਨ ਪ੍ਰਮਜੀਤ ਸਿੰਘ ਸੂਰਾਪੁਰ, ਬਲਵੀਰ ਸਿੰਘ ਸਰਪੰਚ ਡਘਾਮ ਤੇ ਵਿਸ਼ੇਸ਼ ਮਹਿਮਾਨ ਇਕਬਾਲ ਸਿੰਘ ਬਰਾੜ ਮੁਕਤਸਰ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਇਸ ਦੌਰਾਨ ਲੜਕੀਆਂ ਤੇ ਪਿੰਡ ਦੇ ਪੱਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਉਪ ਚੇਅਰਮੈਨ ਅਮਰਜੀਤ ਸਿੰਘ ਸੂਰਾਪੁਰ 'ਤੇ ਸੰਸਥਾ ਦੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ ਨੇ ਸਾਂਝੇ ਤੌਰ 'ਤੇ ਆਖਿਆਂ ਕਿ ਅਸਮਾਨਾਂ ਨੂੰ ਛੂਹ ਰਹੀ ਮਹਿੰਗਾਈ ਦੇ ਯੁੱਗ ਵਿਚ ਆਪਣੇ ਪਰਿਵਾਰਾਂ ਦੀ ਆਰਥਿਕਤਾ ਨੂੰ ਬੜਾਵਾ ਦੇਣ ਲਈ ਹਰ ਪਰਿਵਾਰ ਦੀਆਂ ਬਹੂ ਬੇਟੀਆਂ ਨੂੰ ਕਿੱਤਾ ਮੁਖੀ ਸਿੱਖਿਆ ਨਾਲ ਜੁੜਨਾ ਲਾਜ਼ਮੀ ਹੋ ਗਿਆ ਹੈ | ਉਨ੍ਹਾਂ ਆਖਿਆ ਕਿ ਕਿੰਨੀ ਵਧੀਆ ਗੱਲ ਹੈ ਕਿ ਸੰਸਥਾ ਖੁਦ ਚਲ ਕੇ ਸਮਾਜ ਦੀ ਬੇਹਤਰੀ ਲਈ ਤੁਹਾਡੀ ਦਹਿਲੀਜ਼ 'ਤੇ ਆਈ ਹੈ | ਇਸ ਲਈ ਸੰਸਥਾ ਵਲੋਂ ਦਿਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦਾ ਭਰਪੂਰ ਫਾਇਦਾ ਲੈਣ ਜ਼ਰੂਰੀ ਹੈ | ਇਸ ਮੌਕੇ ਸੰਸਥਾ ਦੇ ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਪਿੰਡ ਡਘਾਮ ਦੇ ਮਹਿਲਾ ਮੈਂਬਰ ਪੰਚਾਇਤ ਸ੍ਰੀਮਤੀ ਮਨਜੀਤ ਕੌਰ, ਕੁਲਦੀਪ ਕੌਰ, ਠੇਕੇਦਾਰ ਸਰਬਜੀਤ ਸਿੰਘ ਡਘਾਮ, ਸਿਲਾਈ ਅਧਿਆਪਕਾ ਮੈਡਮ ਬਲਵੀਰ ਕੌਰ ਚਾਹਿਲ ਪੁਰ ਹਾਜ਼ਰ ਸਨ |
ਪਿਛਲੀ ਖ਼ਬਰ ਹਰਮੇਸ ਸਿੰਘ ਭਾਟੀਆ ਹੈਰੀ ਕੰਬੀ ਕੈਨੇਡਾ ਦੀ ਸਮਾਜ ਨੂੰ ਬਹੁਤ ਦੇਣ-ਬਿ੍ਗੇਡੀਅਰ ਰਾਜ ਕੁਮਾਰ ਅਗਲੀ ਖ਼ਬਰ ਰਾਜਾ ਸਾਹਿਬ ਪਬਲਿਕ ਸਕੂਲ ਝਿੰਗੜਾਂ ਵਿਖੇ ਸਮਰ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।