16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਰਾਜਾ ਸਾਹਿਬ ਪਬਲਿਕ ਸਕੂਲ ਝਿੰਗੜਾਂ ਵਿਖੇ ਸਮਰ ਕੈਂਪ ਲਗਾਇਆ

ਅਜੀਤ ਡੈਸਕ 01-06-2026
ਔੜ/ਝਿੰਗੜਾਂ, 31 ਮਈ (ਕੁਲਦੀਪ ਸਿੰਘ ਝਿੰਗੜ)-ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੀ. ਬੀ. ਐਸ. ਸੀ. ਝਿੰਗੜਾਂ ਵਿਖੇ ਵਿਦਿਆਰਥੀਆਂ ਦੇ ਬੋਧਿਕ ਵਿਕਾਸ ਹਿੱਤ ਸ਼ਾਨਦਾਰ ਤੇ ਵਿਲੱਖਣ ਢੰਗ ਅਨੁਸਾਰ ਸਮਰ ਕੈਂਪ ਲਗਾਇਆ ਗਿਆ | ਕੈਂਪ ਦਾ ਉਦੇਸ਼ ਵਿਦਿਆਰਥੀਆਂ ਵਿਚ ਨਿਤਾਪ੍ਰਤੀ ਕੰਮ ਕਰਨ ਦੀ ਸਮਰੱਥਾ ਤੇ ਯੋਗਤਾ ਪੈਦਾ ਕਰਨਾ ਹੁੰਦਾ ਹੈ | ਇਸ ਮੌਕੇ ਸਰੀਰਕ ਅਰੋਗਤਾ ਲਈ ਯੋਗਾ, ਇਨਡੋਰ ਗੇਮ ਲਈ ਚੈਸ, ਲੁਡੋ, ਪੇਂਟਿੰਗ, ਡਾਂਸ, ਆਰਟ ਡਰਾਇੰਗ, ਕਹਾਣੀਆਂ, ਚੁਟਕਲੇ ਆਦਿ ਬਾਰੇ ਵਰਕਸ਼ਾਪ ਲਗਾਈ ਗਈ | ਗੁਰਪ੍ਰੀਤ ਕੌਰ ਤੇ ਸੀਮਾ ਰਾਣੀ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਵੰਨਗੀਆਂ ਦੇ ਖਾਣੇ ਬਣਾਉਣ ਸਬੰਧੀ ਟਿੱਪਸ ਦਿੱਤੇ ਗਏ | ਫੁੱਟਬਾਲ ਅਤੇ ਬੈਡਮਿੰਟਨ ਕੋਚ ਨੇ ਬੱਚਿਆਂ ਨੂੰ ਖੇਡ ਬਰੀਕੀਆਂ ਬਾਰੇ ਦੱਸਿਆ | ਬੱਚਿਆਂ ਦੇ ਫਰੂਟ ਚਾਰਟ, ਚਾਰਟ ਸਟਾਲ ਵੇਖਣ ਦੇ ਪ੍ਰਸੰਸਾਯੋਗ ਸਨ | ਪਿ੍ੰਸੀਪਲ ਤਰਜੀਵਨ ਸਿੰਘ ਗਰਚਾ ਨੇ ਸਮਰ ਕੈਂਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ | ਇਸ ਮੌਕੇ ਮੈਨੇਜਰ ਕਮਲਜੀਤ ਸਿੰਘ ਗਰਚਾ, ਜਸਕਰਨ ਸਿੰਘ, ਅਮਰਜੀਤ ਕੌਰ, ਹਰਪ੍ਰੀਤ ਕੌਰ ਮੱਲਾ, ਜਸਵਿੰਦਰ ਕੌਰ, ਰਾਜਵਿੰਦਰ, ਬਲਵੀਰ ਕੌਰ, ਮੇਨਕਾ, ਰੂਬੀ, ਐਸ਼ਵਰਿਆ, ਨਰਿੰਦਰ ਪਾਲ ਸਿੰਘ, ਅਜੇ ਕੁਮਾਰ, ਗੁਰਪ੍ਰੀਤ ਸਿੰਘ, ਅਮਨਦੀਪ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਠਲਾਵਾ ਸੰਸਥਾ ਨੇ ਪਿੰਡ ਡਘਾਮ 'ਚ ਆਰੰਭਿਆ 241ਵਾਂ ਮੁਫ਼ਤ ਸਿਲਾਈ-ਕਢਾਈ ਸਿਖਲਾਈ ਸੈਂਟਰ ਅਗਲੀ ਖ਼ਬਰ ਰਾਜ ਮਾਰਗ 'ਤੇ ਲੋਕਾਂ ਦੀ ਹੋ ਰਹੀ ਖੱਜਲ-ਖ਼ੁਆਰੀ ਲਈ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ-ਕਰੀਮਪੁਰੀ ਸੜਕ ਦੇ ਨਿਰਮਾਣ ਕਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।