26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਦਰਬਾਰ ਕੁੱਲਾ ਸ਼ਰੀਫ ਬਹਿਰਾਮ ਵਿਖੇ ਜੋੜ ਮੇਲਾ 4 ਤੋਂ 7 ਜੂਨ ਤੱਕ

ਅਜੀਤ ਡੈਸਕ 22-05-2026
ਬਹਿਰਾਮ, 21 ਮਈ (ਨਛੱਤਰ ਸਿੰਘ ਬਹਿਰਾਮ)-ਸੱਯਦ ਉਲ ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ 4 ਜੂਨ ਤੋਂ 7 ਜੂਨ ਐਤਵਾਰ ਤੱਕ ਦਰਬਾਰ ਕੁੱਲਾ ਸ਼ਰੀਫ ਬਹਿਰਾਮ ਵਿਖੇ ਸਮੂਹ ਸੰਗਤਾਂ, ਐਨ. ਆਰ. ਆਈਜ਼ ਦੇ ਸਹਿਯੋਗ ਨਾਲ ਬਹੁਤ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾਵੇਗਾ | ਉਕਤ ਮੇਲੇ ਦੀਆਂ ਤਿਆਰੀਆਂ ਸਤਿਕਾਰ ਤੇ ਸ਼ਰਧਾ ਨਾਲ ਚੱਲ ਰਹੀਆਂ ਹਨ | ਇਸ ਸੰਬੰਧੀ ਸੇਵਾਦਾਰ ਬਾਬਾ ਰਵਿੰਦਰ ਸਿੰਘ ਘੋਲੀ ਅਟਵਾਲ ਤੇ ਜਗਮੋਹਣ ਸਿੰਘ ਅਟਵਾਲ ਸਪੁੱਤਰ ਸੱਚਖੰਡ ਵਾਸੀ ਬਾਬਾ ਗੁਰਦਿਆਲ ਸਿੰਘ ਅਟਵਾਲ ਰਿਟਾ. ਡੀ. ਐਸ. ਪੀ. ਵਿਜੀਲੈਂਸ ਨੇ ਸਾਂਝੇ ਤੌਰ 'ਤੇ ਦੱਸਿਆ ਕਿ 4 ਜੂਨ ਨੂੰ ਝੰਡੇ ਦੀ ਰਸਮ ਅਤੇ ਚਿਰਾਗ ਰੌਸ਼ਨ ਕਰਨ ਉਪਰੰਤ ਰਾਤ ਦੀ ਮਹਿਫਲ ਵਿਚ ਕਰਾਮਤ ਫਕੀਰ ਕਵਾਲ ਪਾਰਟੀ ਤੇ ਸਲਾਮਤ ਕਵਾਲ ਪਾਰਟੀ ਦੇਰ ਰਾਤ ਤੱਕ ਮਹਿਫਲ ਸਜਾਉਣਗੇ | 5 ਜੂਨ ਤੇ 6 ਜੂਨ ਨੂੰ ਕਵਾਲੀਆਂ ਦੀ ਮਹਿਫਲ ਲੱਗੇਗੀ | 7 ਜੂਨ ਨੂੰ ਮੇਲੇ ਦੇ ਆਖਰੀ ਦਿਨ ਚਾਦਰ ਦੀ ਰਸਮ ਉਪਰੰਤ ਕਰਾਮਤ ਫਕੀਰ ਕਵਾਲ ਪਾਰਟੀ ਮਲੇਰਕੋਟਲਾ ਕਵਾਲੀਆ ਦੀ ਮਹਿਫਲ ਸਜਾਉਣਗੇ |
ਪਿਛਲੀ ਖ਼ਬਰ ਸੇਂਟ ਸੋਲਜ਼ਰ ਸਕੂਲ ਬੰਗਾ ਦੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਜਨਗਣਨਾ 2027 ਦੀਆਂ ਡਿਊਟੀਆਂ ਕਾਰਨ ਸਕੂਲ ਅਧਿਆਪਕਾਂ ਤੋਂ ਸੱਖਣੇ, ਪੜ੍ਹਾਈ ਠੱਪ-ਡੀ. ਟੀ. ਐੱਫ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।