23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਡਾ. ਨਰੰਜਣ ਪਾਲ ਹੀਉਂ ਦਾ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਬਣਨ ਉਪਰੰਤ ਸਨਮਾਨ

ਅਜੀਤ ਡੈਸਕ 08-05-2026
ਮੁਕੰਦਪੁਰ, 7 ਮਈ (ਅਮਰੀਕ ਸਿੰਘ ਢੀਂਡਸਾ)-ਸਮਾਜ ਸੇਵੀ ਤੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਬੰਗਾ, ਡਾਕਟਰ ਦੇਸ ਰਾਜ ਖਾਨਖਾਨਾ ਤੇ ਪਤਵੰਤੇ ਸੱਜਣਾਂ ਵਲੋਂ ਡਾ. ਨਰੰਜਣ ਪਾਲ ਹੀਉਂ ਦਾ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਬਣਨ ਉਪਰੰਤ ਸਨਮਾਨ ਕੀਤਾ | ਇਸ ਮੌਕੇ ਡਾ. ਦੇਸ ਰਾਜ ਨੇ ਕਿਹਾ ਕਿ ਡਾਕਟਰ ਨਰੰਜਣ ਪਾਲ ਹੀਉਂ ਨੇ ਸਿਹਤ ਮਹਿਕਮੇ ਵਿਚ ਸੇਵਾ ਕਾਲ ਦੌਰਾਨ ਬਹੁਤ ਹੀ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਤੇ ਖਾਸ ਕਰਕੇ ਕਰੋਨਾ ਮਹਾਂਮਾਰੀ ਦੌਰਾਨ ਬਹੁਤ ਹੀ ਸ਼ਲਾਘਾਯੋਗ ਫ਼ਰਜ਼ ਨਿਭਾਇਆ | ਡਾਕਟਰ ਹੀਂਉ ਹੁਣ ਕਾਂਗਰਸ ਪਾਰਟੀ ਵਿਚ ਵੀ ਪੂਰੀ ਤਨਦੇਹੀ ਤੇ ਵਚਨਬੱਧਤਾ ਨਾਲ ਕੰਮ ਕਰ ਰਹੇ ਹਨ | ਇਸ ਮੌਕੇ ਰਾਮਦਾਸ ਸਿੰਘ ਬਲਾਕ ਪ੍ਰਧਾਨ ਕਾਂਗਰਸ ਪਾਰਟੀ ਔੜ, ਨੀਲਮ ਕੁਮਾਰੀ ਪ੍ਰਧਾਨ ਵੂਮੈਨ ਸੁਸਾਇਟੀ (ਵੇਰਕਾ ਮਿਲਕ) ਖਾਨਖਾਨਾ, ਅਮਨਦੀਪ ਕੌਰ ਪੰਚ, ਗੁਰਮੀਤ ਕੌਰ, ਹਰਜਿੰਦਰ ਪਾਲ ਕੌਰ, ਨਿੰਦਰ ਪਾਲ ਤੇ ਪਤਵੰਤੇ ਸੱਜਣ ਹਾਜ਼ਰ ਰਹੇ |
ਪਿਛਲੀ ਖ਼ਬਰ ਅਮਰੀਕੀ ਪ੍ਰਸਤਾਵ ਦੀ ਸਮੀਖਿਆ ਕਰ ਰਿਹੈ ਈਰਾਨ ਟਰੰਪ ਸਮਝੌਤੇ ਲਈ ਪਾ ਰਿਹੈ ਦਬਾਅ <br/> ਅਗਲੀ ਖ਼ਬਰ ਖੇਤੀਬਾੜੀ ਵਿਭਾਗ ਨੇ ਖੰਡੂਪੁਰ ਵਿਖੇ ਲਗਾਇਆ ਵਿਸ਼ੇਸ਼ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।