ਬੰਗਾ, 7 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਾਰ ਅਸ਼ੀਰਵਾਦ ਸਦਕਾ ਸੰਤ ਬਾਬਾ ਗਿਆਨੀ ਮੇਹਰ ਸਿੰਘ ਦੀ ਰਹਿਨੁਮਾਈ ਹੇਠ ਗੁਰਦੁਆਰਾ ਕੁਟੀਆ ਨੰ. 108 ਤਪ ਅਸਥਾਨ 'ਤੇ ਪੂਰਨਮਾਸ਼ੀ ਦੇ ਚੱਲ ਰਹੇ ਮਹੀਨਾਵਾਰ ਗੁਰਮਤਿ ਸਮਾਗਮ ਦੇ ਨਾਲ-ਨਾਲ ਹੁਣ 'ਸੰਤ ਬਾਬਾ ਹਰਨਾਮ ਸਿੰਘ ਗੁਰਮਤਿ ਸੰਗੀਤ ਅਕੈਡਮੀ' ਮੁਫਤ ਸੰਗੀਤ ਸਿਖਲਾਈ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਤਤਪਰ ਹੈ | ਇਹ ਵਿਚਾਰ ਮੀਡੀਆ ਕਰਮੀਆਂ ਦੇ ਸਨਮੁੱਖ ਅਕੈਡਮੀ ਦੇ ਪਿ੍ੰਸੀਪਲ ਉਸਤਾਦ ਸੁਖਵੰਤ ਸਿੰਘ ਨੇ ਪ੍ਰਗਟਾਏ | ਉਨ੍ਹਾਂ ਦੱਸਿਆ ਇਹ ਅਕੈਡਮੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਲਧਾਣਾ ਉੱਚਾ ਵਿਖੇ ਉਕਤ ਗੁਰਦੁਆਰਾ ਸਾਹਿਬ ਨੇੜੇ ਦਾਣਾ ਮੰਡੀ ਸੈਲਾ ਰੋਡ ਦੇ ਬਿਲਕੁਲ ਨੇੜੇ ਹੈ | ਉਨ੍ਹਾਂ ਦੱਸਿਆ ਕਿ ਇਸ ਅਕੈਡਮੀ 'ਚ ਨਾ ਕੇਵਲ ਹਰਮੋਨੀਅਮ, ਤਮਾਮ ਤੰਤੀ ਸਾਜ, ਗੁਰਮਤਿ ਵਿਚਾਰਧਾਰਾ, ਗਤਕਾ ਸਿਖਲਾਈ, ਦੁਮਾਲਾ ਸਜਾਉਣਾ, ਪਗੜੀ ਸਜਾਉਣਾ, ਗੁਰਬਾਣੀ ਸੰਥਿਆ, ਨਿਤਨੇਮ ਦੀਆਂ ਬਾਣੀਆਂ ਦੀ ਸੰਥਿਆ ਦਿੱਤੀ ਜਾਵੇਗੀ ਸਗੋਂ ਗੁਰਬਾਣੀ ਅਨੁਸਾਰ ਜੀਵਨ ਜਿਊਣ ਦੀ ਜਾਂਚ ਵੀ ਦੱਸੀ ਜਾਵੇਗੀ | ਉਨ੍ਹਾਂ ਕਿਹਾ ਕਿ ਦਾਖਲ ਵਿਦਿਆਰਥੀਆਂ-ਸਿਖਿਆਰਥੀਆਂ ਦੀ ਮਹੀਨੇ ਦੇ ਹਰੇਕ ਐਤਵਾਰ ਸਿਖਲਾਈ ਕਲਾਸ ਲੱਗਿਆ ਕਰੇਗੀ | ਇਸ ਪੱਤਰਕਾਰ ਮਿਲਣੀ ਦੌਰਾਨ ਗਿਆਨੀ ਮੇਹਰ ਸਿੰਘ ਪ੍ਰਬੰਧਕ ਪਰਿਵਾਰਕ ਮੈਂਬਰ ਗਿ. ਮਹਿੰਦਰ ਸਿੰਘ, ਗਿ. ਸੀਤਲ ਸਿੰਘ, ਬਾਬਾ ਅਮਨਪ੍ਰੀਤ ਸਿੰਘ, ਤਬਲਾ ਉਸਤਾਦ ਅਨਿਕਵੀਰ ਸਿੰਘ ਤੇ ਹੋਰ ਪ੍ਰਬੰਧਕ ਹਾਜ਼ਰ ਸਨ |