ਬੰਗਾ, 7 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਮਨੁੱਖਤਾ ਦੀ ਸੇਵਾ ਸੰਸਥਾ ਦੇ ਹੋਣਹਾਰ ਮੈਂਬਰ ਜ਼ਿਲ੍ਹਾ ਨਵਾਂਸ਼ਹਿਰ ਸ. ਬਲਬੀਰ ਸਿੰਘ ਝਿੱਕਾ ਇੰਸ਼ੋਰੈਂਸ ਪੁਆਇੰਟ ਬੰਗਾ ਦੇ ਗ੍ਰਹਿ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉੱਘੇ ਦਾਨੀ ਐਨ. ਆਰ. ਆਈ. ਜਸਵਿੰਦਰ ਸਿੰਘ ਸਿੱਧੂ ਰਾਏਪੁਰ ਡੱਬਾ ਅਮਰੀਕਾ ਵਾਲਿਆਂ ਨੇ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਸੜਕ ਆਪਣੀ ਨਿਗਰਾਨੀ ਵਿਚ ਉਸਾਰਨ ਵਾਲੇ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲਾ ਸ੍ਰੀ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੂੰ ਇਸ ਸੜਕ ਲਈ ਇਕ ਲੱਖ ਇਕ ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ | ਇਸ ਮੌਕੇ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲਿਆਂ ਨੇ ਜਿਥੇ ਐਨ. ਆਰ. ਆਈ. ਸਿੱਧੂ ਦਾ ਇਸ ਯੋਗਦਾਨ ਲਈ ਧੰਨਵਾਦ ਕੀਤਾ ਉਥੇ ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਇਹ ਸੜਕ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਤੇ ਗੁਰੂ ਸਾਹਿਬਾਨ ਦੀ ਕਿਰਪਾ ਸਦਕਾ ਜਲਦ ਹੀ ਮੁਕੰਮਲ ਹੋ ਜਾਵੇਗੀ, ਜਿਸ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਸੰਗਤਾਂ ਬਿਨਾ ਰੁਕਾਵਟ ਤੋਂ ਦਰਸ਼ਨ ਕਰ ਸਕਣਗੀਆਂ | ਇਸ ਮੌਕੇ ਸੁਖਜਿੰਦਰ ਸਿੰਘ ਨੌਰਾ, ਬਲਬੀਰ ਸਿੰਘ ਝਿੱਕਾ, ਗੁਰਪ੍ਰੀਤ ਸਿੰਘ ਪਾਬਲਾ ਐਮ. ਡੀ. ਨਿਊ ਖੇਤੀ ਸੁਵਿਧਾ ਕੇਂਦਰ ਬੰਗਾ, ਬੀਬੀ ਦਰਸ਼ਨ ਕੌਰ, ਜਸਵਿੰਦਰ ਕੌਰ ਝਿੱਕਾ, ਸਿਮਰਨ ਕੌਰ ਝਿੱਕਾ, ਰਵਿੰਦਰ ਕੌਰ ਝਿੱਕਾ ਤੇ ਹੋਰ ਸੇਵਾਦਾਰ ਹਾਜ਼ਰ ਸਨ |