24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸ਼ੁਕਰਾਨਾ ਯਾਤਰਾ ਸਿਰਫ਼ ਸਿਆਸੀ ਦਿਖਾਵਾ-ਐਡ. ਲੱਕੀ, ਸੰਦੀਪ ਭਾਟੀਆ

ਅਜੀਤ ਡੈਸਕ 08-05-2026
ਕਾਠਗੜ੍ਹ, 7 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਭਾਜਪਾ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਅਤੇ ਭਾਜਪਾ ਦੇ ਸੀਨੀਅਰ ਆਗੂ ਸੰਦੀਪ ਭਾਟੀਆ (ਸੋਨੂੰ) ਆਦੋਆਣਾ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੇਅਦਬੀ ਬਿੱਲ ਵਿਚ ਕੀਤੀਆਂ ਸੋਧਾਂ ਦੇ ਮੱਦੇਨਜ਼ਰ ਕੱਢੀ ਜਾ ਰਹੀ 'ਸ਼ੁਕਰਾਨਾ ਯਾਤਰਾ' 'ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਸਵਾਲ ਕੀਤਾ ਕਿ ਜਿੱਥੇ ਬੇਅਦਬੀ ਮਾਮਲਿਆਂ ਵਿਚ ਇਨਸਾਫ਼ ਯਕੀਨੀ ਬਣਾਉਣ ਦੀ ਥਾਂ ਦੋਸ਼ੀਆਂ ਦੀ ਪੁਸ਼ਤ-ਪਨਾਹੀ ਕੀਤੀ ਜਾ ਰਹੀ ਹੋਵੇ, ਉੱਥੇ ਇਸ ਤਰ੍ਹਾਂ ਦੀ ਯਾਤਰਾ ਸਿਰਫ਼ ਸਿਆਸੀ ਦਿਖਾਵਾ ਨਹੀਂ ਤਾਂ ਕੀ ਹੈ | ਉਨ੍ਹਾਂ ਕਿਹਾ ਕਿ ਅਸਲ ਵਿਚ ਭਗਵੰਤ ਮਾਨ ਵਲੋਂ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਧਾਰਮਿਕ ਪੱਤਾ ਖੇਡਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਲੋਂ ਬੇਅਦਬੀ ਸੰਬੰਧੀ ਸਖ਼ਤ ਕਾਨੂੰਨ ਲਿਆਉਣਾ ਸ਼ਲਾਘਾਯੋਗ ਹੈ, ਭਾਵੇਂ ਕਿ ਇਸ 'ਚ ਕਈ ਊਣਤਾਈਆਂ ਹਨ, ਪਰ ਜਿਥੋਂ ਤੱਕ ਭਗਵੰਤ ਮਾਨ ਦੀ 'ਸ਼ੁਕਰਾਨਾ ਯਾਤਰਾ' ਦਾ ਸਵਾਲ ਹੈ, ਬੇਅਦਬੀ ਦੇ ਮਾਮਲਿਆਂ ਵਿਚ ਇਨਸਾਫ਼ ਦੇਣ ਵਿਚ ਜਾਣਬੁੱਝ ਕੇ ਕੀਤੀ ਗਈ ਬੇਈਮਾਨੀ ਕਾਰਨ ਮਾਨ ਸਰਕਾਰ ਨੂੰ ਕਿਸੇ ਵੀ ਕਿਸਮ ਦੀ ਖ਼ੁਸ਼ਫਹਿਮੀ ਪਾਲਣ ਦੀ ਲੋੜ ਨਹੀਂ |
ਪਿਛਲੀ ਖ਼ਬਰ ਮਸਤ ਜੋਗਿੰਦਰ ਭਾਜੀ ਦਾ ਜਨਮ ਦਿਹਾੜਾ ਕੱਲ੍ਹ ਅਗਲੀ ਖ਼ਬਰ ਰਟੈਂਡਾ ਵਿਖੇ ਖੇਤੀ ਸੰਦਾਂ ਦੀ ਨਿਲਾਮੀ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।