ਬਹਿਰਾਮ, 7 ਮਈ (ਨਛੱਤਰ ਸਿੰਘ ਬਹਿਰਾਮ)-ਸਮਾਜ ਸੇਵਕ ਨਸੀਬ ਚੰਦ ਰਾਣਾ ਵਾਸੀ ਮਹੰਤ ਗੁਰਬਚਨ ਦਾਸ ਨਗਰ ਨੇ ਆਪਣੇ ਜਨਮ ਦਿਨ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਰੇਲਵੇ ਸ਼ਟੇਸ਼ਨ ਬਹਿਰਾਮ ਦੇ ਸਮੂਹ ਬੱਚਿਆਂ ਨੂੰ ਜਿਥੇ ਸਟੇਸ਼ਨਰੀ ਵੰਡੀ ਉਥੇ ਉਨ੍ਹਾਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਪੜ੍ਹਾਈ ਲਈ ਪ੍ਰੇਰਿਤ ਕੀਤਾ | ਸਕੂਲ ਮੁਖੀ ਮੈਡਮ ਸੁਖਦੀਪ ਕੌਰ ਨੇ ਇਸ ਉਪਰਾਲੇ ਲਈ ਸਮਾਜ ਸੇਵਕ ਰਾਣਾ ਦਾ ਧੰਨਵਾਦ ਕੀਤਾ | ਇਸ ਮੌਕੇ ਮਾਸਟਰ ਹਰਜਿੰਦਰ ਸਿੰਘ, ਇੰਦਰਜੀਤ ਸਿੰਘ, ਐਡਵੋਕੇਟ ਗੁਰਪ੍ਰੀਤ ਗੋਪੀ, ਸ੍ਰੀਮਤੀ ਭੋਲੀ ਕੁੱਕ-ਕਮ-ਹੈਲਪਰ, ਲਛਮੀ ਦੇਵੀ, ਮਨਜੀਤ ਕੌਰ, ਸੁਨੀਤਾ ਰਾਣੀ ਤੇ ਸਕੂਲ ਦੇ ਬੱਚੇ ਹਾਜ਼ਰ ਸਨ |