24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸੜਕਾਂ ਕਿਨਾਰੇ ਲੱਗੇ ਕੂੜੇ ਦੇ ਢੇਰ ਲੋਕਾਂ ਲਈ ਬਣਦੇ ਜਾ ਰਹੇ ਵੱਡੀ ਸਮੱਸਿਆ ਸੌਲਿਡ ਵੇਸਟ ਮੈਨਜਮੈਂਟ ਪਲਾਂਟ ਸਿਰਫ ਪੈਸੇ ਦੀ ਬਰਬਾਦੀ

ਅਜੀਤ ਡੈਸਕ 08-05-2026
ਮਜਾਰੀ/ਸਾਹਿਬਾ, 7 ਮਈ (ਨਿਰਮਲਜੀਤ ਸਿੰਘ ਚਾਹਲ)-ਸੜਕਾਂ ਕਿਨਾਰੇ, ਖਾਲੀ ਥਾਵਾਂ 'ਤੇ ਲੱਗੇ ਕੂੜੇ ਦੇ ਢੇਰ ਹਰੇਕ ਪਿੰਡ ਦੀ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ | ਜੋ ਮੱਖੀਆਂ, ਮੱਛਰ ਦੇ ਪੈਦਾ ਹੋਣ ਦੇ ਨਾਲ ਗੰਭੀਰ ਬੀਮਾਰੀਆਂ ਨੂੰ ਵੀ ਜਨਮ ਦੇ ਰਹੇ ਹਨ | ਸੱਭ ਤੋਂ ਵੱਧ ਢੇਰਾਂ 'ਤੇ ਪਲਾਸਿਟਿਕ ਦੇ ਲਿਫਾਫੇ ਸੁੱਟੇ ਹੁੰਦੇ ਹਨ | ਢੇਰਾਂ ਦੀ ਗੰਦਗੀ ਜਿਥੇ ਵਾਤਾਵਰਣ ਨੂੰ ਦੂਸ਼ਿਤ ਕਰਦੀ ਹੈ | ਉਥੇ ਰਾਹਗੀਰਾਂ ਤੇ ਆਮ ਲੋਕ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ | ਜਿਸ ਦਾ ਪੱਕਾ ਹੱਲ ਕੱਢਣ ਤੋਂ ਪਿੰਡਾਂ ਦੀਆਂ ਪੰਚਾਇਤਾਂ ਵੀ ਬੇਵੱਸ ਨਜਰ ਆ ਰਹੀਆਂ ਹਨ | ਲੋਕ ਜਿਥੇ ਖਾਲੀ ਥਾਂ ਦਿਸਦੀ ਉੱਥੇ ਹੀ ਕੂੜੇ ਦੇ ਲਿਫਾਫੇ ਸੁੱਟ ਜਾਂਦੇ ਹਨ | ਕਈ ਪਿੰਡਾਂ ਦੀਆਂ ਪੰਚਾਇਤਾਂ ਕੋਲ ਖਾਲੀ ਸ਼ਾਮਲਾਟਾਂ ਹੀ ਪਿੰਡਾਂ ਦੇ ਲਾਗੇ ਹੈ ਤੇ ਨੇੜੇ ਘਰਾਂ ਦੀ ਵਸੋਂ ਹੈ | ਲੋਕ ਉਥੇ ਕੂੜੇ ਦੇ ਲਿਫਾਫੇ ਸੁੱਟ ਜਾਂਦੇ ਹਨ | ਜਦੋਂ ਤੇਜ ਹਵਾਵਾਂ ਚੱਲਦੀਆਂ ਹਨ, ਇਹ ਲਿਫਾਫੇ ਉੱਡ ਕੇ ਘਰਾਂ 'ਚ ਤੇ ਸੜਕਾਂ 'ਤੇ ਆ ਜਾਂਦੇ ਹਨ | ਕਈ ਵਾਰ ਲੋਕਾਂ ਵਲੋਂ ਕੂੜੇ ਦੇ ਢੇਰਾਂ ਨੂੰ ਅੱਗ ਵੀ ਲਗਾ ਦਿੱਤੀ ਜਾਂਦੀ ਹੈ, ਜੋ ਕਈ ਦਿਨ ਧੁਖਦੀ ਰਹਿੰਦੀ ਤੇ ਵਾਤਾਵਰਣ ਵਿਚ ਜ਼ਹਿਰ ਘੋਲਣ ਦਾ ਕੰਮ ਕਰਦੀ ਹੈ | ਪੰਜਾਬ ਦੇ ਪੰਚਾਇਤ ਵਿਭਾਗ ਵੱਲੋਂ ਬਹੁਤ ਸਾਰੇ ਪਿੰਡਾਂ 'ਚ ਸੋਲਡ ਬੇਸਟ ਮੈਨਜਮੈਂਟ ਪਲਾਂਟ ਬਣਾ ਕੇ ਉੱਤੇ ਸ਼ੈਡਾਂ ਤਾਂ ਬਣਾ ਦਿੱਤੀਆਂ ਹਨ, ਪਰ ਲੋਕਾਂ ਨੂੰ ਇਨਾਂ ਦੀ ਵਰਤੋਂ ਵਾਸਤੇ ਜਾਗਰੂਕ ਨਹੀ ਕੀਤਾ ਗਿਆ | ਜਾਂ ਕਈ ਪਿੰਡਾਂ ਤੋਂ ਕਾਫੀ ਦੂਰ ਬਣਾਈਆਂ ਗਈਆਂ ਹਨ, ਜਿਥੇ ਕੂੜਾ ਲੈ ਕੇ ਜਾਣਾਂ ਲੋਕਾਂ ਲਈ ਔਖਾ ਹੈ | ਇਨ੍ਹਾਂ ਸੋਲਡ ਬੇਸਟ ਪਲਾਂਟਾਂ ਜਿਨਾਂ ਨੂੰ ਲੋਕ ਵਰਤਦੇ ਹੀ ਨਹੀ ਮਹਿਕਮੇ ਨੇ ਲੱਗਦਾ ਪੈਸੇ ਦੀ ਬਰਬਾਦੀ ਹੀ ਕੀਤੀ ਹੋਈ ਹੈ | ਸੜਕਾਂ ਕਿਨਾਰੇ ਲੱਗੇ ਕੂੜੇ ਦੇ ਢੇਰਾਂ ਵੱਲ ਪੰਚਾਇਤਾਂ, ਪੰਚਾਇਤ ਵਿਭਾਗ ਤੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ |
ਪਿਛਲੀ ਖ਼ਬਰ ਹਰ ਮਰੀਜ਼ ਤੱਕ ਬਿਹਤਰ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਓ -ਡਾ. ਗੁਰਿੰਦਰਜੀਤ ਸਿੰਘ ਅਗਲੀ ਖ਼ਬਰ ਹਰ ਮਰੀਜ਼ ਤੱਕ ਬਿਹਤਰ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਓ -ਡਾ. ਗੁਰਿੰਦਰਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।