ਮਜਾਰੀ/ਸਾਹਿਬਾ, 7 ਮਈ (ਨਿਰਮਲਜੀਤ ਸਿੰਘ ਚਾਹਲ)-ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਂਗਣਵਾੜੀ ਸੈਂਟਰ ਮਜਾਰੀ ਵਿਖੇ ਮਮਤਾ ਦਿਵਸ ਮਨਾਇਆ ਗਿਆ | ਜਿਸ ਦੌਰਾਨ ਬੱਚਿਆਂ ਦਾ ਟੀਕਾਕਰਨ ਅਤੇ ਗਰਭਵਤੀ ਮਾਵਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਟੀਕੇ ਲਾਏ ਗਏ | ਇਸ ਮੌਕੇ ਸਿਹਤ ਕਰਮਚਾਰੀ ਵਿੰਦਰ ਕੁਮਾਰ ਵਲੋਂ ਆਏ ਹੋਏ ਮੈਂਬਰਾਂ ਨੂੰ ਡੇਂਗੂ ਅਤੇ ਚਿਕਨਗੁਣੀਆ ਬਾਰੇ ਜਾਣਕਾਰੀ ਦਿੱਤੀ ਗਈ | ਉਹਨਾਂ ਦੱਸਿਆ ਕਿ ਡੇਂਗੂ ਅਤੇ ਚਿਕਨਗੁਣੀਆ ਏਡੀਜ਼ ਦੇ ਕੱਟਣ ਨਾਲ ਫੈਲਦਾ ਹੈ | ਇਹ ਮੱਛਰ ਸਾਫ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਇਹ ਸਿਰਫ ਦਿਨ ਵੇਲੇ ਕੱਟਦਾ ਹੈ | ਡੇਂਗੂ ਦੇ ਲੱਛਣ ਤੇਜ਼ ਬੁਖਾਰ, ਮਾਸਪੇਸ਼ੀਆਂ ਵਿਚ ਦਰਦ, ਚਮੜੀ 'ਤੇ ਦਾਣੇ, ਅੱਖਾਂ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚੋਂ ਖ਼ੂਨ ਦਾ ਵਗਣਾ ਹਨ | ਇਸ ਦੇ ਬਚਾਅ ਦੇ ਤਰੀਕੇ ਕੂਲਰਾਂ ਅਤੇ ਗਮਲਿਆਂ ਵਿੱਚ ਖੜੇ੍ਹ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰੋ | ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ | ਛੱਤਾਂ 'ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ 'ਤੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਕਰੋ | ਟੁੱਟੇ ਵਰਤਣਾ ਡਰੱਮਾਂ ਅਤੇ ਟਾਇਰਾਂ ਨੂੰ ਖੁੱਲੇ ਵਿੱਚ ਨਾ ਰੱਖੋ | ਪਾਣੀ ਜਾਂ ਤਰਲ ਚੀਜ਼ਾਂ ਜਿਆਦਾ ਪੀਓ ਤੇ ਆਰਾਮ ਕਰੋ | ਇਸ ਮੌਕੇ ਮਨਪ੍ਰੀਤ ਕੌਰ, ਬਲਜਿੰਦਰ ਕੌਰ ਆਂਗਣਵਾੜੀ ਵਰਕਰ, ਬਲਜੀਤ ਕੌਰ ਆਸਾ ਵਰਕਰ ਹਾਜ਼ਰ ਸਨ |