24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਭਾਜਪਾ ਆਗੂ ਵਿਜੇ ਭਾਟੀਆ ਦੀ ਅਗਵਾਈ ਹੇਠ ਬੰਗਾਲ ਤੇ ਅਸਾਮ ਜਿੱਤ ਦੀ ਖੁਸ਼ੀ 'ਚ ਵੰਡੇ ਲੱਡੂ ਪੰਜਾਬ ਦੀਆਂ ਸਮੁੱਚੀਆਂ ਸੀਟਾਂ 'ਤੇ ਭਾਜਪਾ ਲੜੇਗੀ ਚੋਣ-ਅਵਿਨਾਸ਼ ਰਾਏ ਖੰਨਾ

ਅਜੀਤ ਡੈਸਕ 08-05-2026
ਬਲਾਚੌਰ, 7 ਮਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਬੀਤੇ ਦਿਨ ਵੱਖ-ਵੱਖ ਰਾਜਾਂ ਅੰਦਰ ਹੋਈਆਂ ਚੋਣਾਂ ਦੌਰਾਨ ਬੰਗਾਲ, ਅਸਾਮ ਤੇ ਪਾਂਡੂਚੇਰੀ ਵਿਖੇ ਭਾਜਪਾ ਦੀ ਹੋਈ ਵੱਡੀ ਜਿੱਤ ਦੀ ਖੁਸ਼ੀ ਵਿਚ ਸੀਨੀਅਰ ਭਾਜਪਾ ਆਗੂ ਚੌਧਰੀ ਵਿਜੇ ਭਾਟੀਆ ਸਰੰਡਰੇਵਾਲ ਦੀ ਅਗਵਾਈ ਹੇਠ ਸਮੁੱਚੀ ਭਾਜਪਾ ਲੀਡਰਸ਼ਿਪ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ | ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਜਪਾ ਦੇ ਰਾਸ਼ਟਰੀ ਆਗੂ ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਬੰਗਾਲ ਤੇ ਅਸਾਮ ਦੇ ਲੋਕਾਂ ਨੇ ਗੁੰਡਾਗਰਦੀ ਨੂੰ ਨਕਾਰ ਕੇ ਵਿਕਾਸ ਤੇ ਸ਼ਾਂਤੀ 'ਤੇ ਮੋਹਰ ਲਗਾਈ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਰਾਜਾਂ ਦੇ ਨਤੀਜਿਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਦੇਸ਼ ਦੇ ਲੋਕਾਂ ਦਾ ਭਰੋਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਵਿਚ ਲਗਾਤਾਰ ਵੱਧ ਰਿਹਾ ਹੈ | ਪੰਜਾਬ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਇਥੋਂ ਦੇ ਲੋਕਾਂ ਨੂੰ ਵੀ ਸਮਝ ਆ ਚੁੱਕੀ ਹੈ ਕਿ ਡਬਲ ਇੰਜਣ ਸਰਕਾਰ ਹੀ ਸੂਬੇ ਦਾ ਸਰਬਪੱਖੀ ਵਿਕਾਸ ਕਰ ਸਕਦੀ ਹੈ | ਉਨ੍ਹਾਂ ਐਲਾਨ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਇਕੱਲਿਆਂ ਚੋਣ ਲੜੇਗੀ | ਇਸ ਮੌਕੇ ਸੀਨੀਅਰ ਆਗੂ ਵਿਜੇ ਭਾਟੀਆ, ਵਰਿੰਦਰ ਕੌਰ ਥਾਂਦੀ, ਗੁਰਨਾਮ ਕਸਾਣਾ, ਰਵੀ ਰਾਣਾ, ਅਸ਼ੋਕ ਬਾਂਠ, ਵਰਿੰਦਰ ਸੈਣੀ, ਨੰਦ ਕਿਸ਼ੋਰ, ਮੋਹਨ ਲਾਲ, ਕੇਵਲ ਸਰਪੰਚ ਸੰਡਰੇਵਾਲ, ਟੀਨੂ ਅਨੰਦ, ਵਿਨੋਦ ਨੰਬਰਦਾਰ, ਵਰਿੰਦਰ ਰਜਵਾੜਾ, ਰਕੇਸ਼ ਰਾਣਾ, ਗੁਲਸ਼ਨ ਟੱਪਰੀਆਂ, ਜੋਗਿੰਦਰ ਸਿੰਘ ਬਲਾਚੌਰ, ਨਰਿੰਦਰ ਕੁਮਾਰ ਚੌਧਰੀ, ਰਸ਼ਪਾਲ ਸਿੰਘ ਥਾਂਦੀ, ਗੁਲਸ਼ਨ ਬਾਗੜੀ, ਅਸ਼ੋਕ ਟੱਪਰੀਆਂ, ਪਵਨ ਟੱਪਰੀਆਂ, ਹੁਸਨ ਲਾਲ ਉਧਨਵਾਲ, ਪਵਨ ਕਟਵਾਰਾ, ਕੇਵਲ ਸਿੰਘ ਭੌਰ, ਕੇਵਲ ਕਿ੍ਸ਼ਨ ਸਰਪੰਚ ਅਤੇ ਹੋਰ ਬਹੁ ਗਿਣਤੀ ਸ਼ਖ਼ਸੀਅਤਾਂ ਸਨ |
ਪਿਛਲੀ ਖ਼ਬਰ ਸਿਵਲ ਹਸਪਤਾਲ ਸੁੱਜੋਂ ਵਿਖੇ ਸਿਖਲਾਈ ਵਰਕਸ਼ਾਪ ਅਗਲੀ ਖ਼ਬਰ ਬੰਗਾਲ, ਅਸਾਮ ਤੇ ਪੁਡੂਚੇਰੀ ਦੀਆਂ ਜਿੱਤਾਂ ਉਪਰੰਤ ਪੰਜਾਬ 'ਚ ਵੀ ਖਿਲੇਗਾ ਕਮਲ-ਵਿਜੇ ਭਾਟੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।