ਸਾਹਲੋਂ, 7 ਮਈ (ਜਰਨੈਲ ਸਿੰਘ ਨਿੱਘ੍ਹਾ)-ਬਹੁ ਮੰਤਵੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਨੇ ਕਿਸਾਨਾਂ ਦੇ ਹੱਕ 'ਚ ਹੜਤਾਲ ਕੀਤੀ | ਇਸ ਸੰਬੰਧੀ ਕਰਿਆਮ ਸਭਾ ਦੇ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੰਦੀਪ ਸਿੰਘ ਅਤੇ ਵੱਖ-ਵੱਖ ਸਭਾਵਾਂ ਦੇ ਮੁਲਾਜ਼ਮਾਂ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਾਜ਼ਮ ਯੂਨੀਅਨ ਦੇ ਸੱਦੇ 7 ਤੋਂ 10 ਮਈ ਤੱਕ ਸਭਾਵਾਂ ਦਾ ਕੰਮਕਾਜ ਠੱਪ ਰਹੇਗਾ | ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਹੱਦ ਕਰਜ਼ਿਆਂ 'ਚ ਵਾਧਾ ਕੀਤਾ ਗਿਆ ਸੀ | ਹੁਣ ਪੰਜਾਬ ਸਰਕਾਰ ਦਾ ਨਵਾਂ ਆਇਆ ਫ਼ੈਸਲਾ ਕਿਸਾਨਾਂ ਦੇ ਵਧੇ ਹੋਏ ਹੱਦ ਕਰਜ਼ਿਆਂ ਨੂੰ ਦੇਣ 'ਤੇ ਰੋਕ ਲਾ ਦਿੱਤੀ ਹੈ, ਜੋ ਕਿ ਕਿਸਾਨਾਂ ਨਾਲ ਇਕ ਕੋਝਾ ਮਜ਼ਾਕ ਹੈ | ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਦੇ ਹੱਦ ਕਰਜ਼ਿਆਂ ਵਿਚ ਵਾਧਾ ਹੋਣਾ ਬਹੁਤ ਜ਼ਰੂਰੀ ਸੀ, ਕਿਉਂਕਿ ਖੇਤੀ ਨਾਲ ਸੰਬੰਧਿਤ ਹਰ ਇਕ ਚੀਜ਼ ਜਿਸ 'ਚ ਬੀਜ ਤੋਂ ਲੈ ਕੇ ਦਵਾਈਆਂ, ਖਾਦਾਂ ਖੇਤੀ ਸੰਦ ਆਦਿ ਦੀਆਂ ਕੀਮਤ ਵਿਚ ਬਹੁਤ ਵਾਧਾ ਹੋਇਆ | ਇਸ ਲਈ ਹੱਦ ਕਰਜ਼ਿਆਂ 'ਚ ਵਾਧਾ ਹੋਣਾ ਜ਼ਰੂਰੀ ਸੀ, ਪਰ ਸਰਕਾਰ ਵਲੋਂ ਆਪਣੇ ਲਏ ਫ਼ੈਸਲੇ 'ਤੇ ਯੂ-ਟਰਨ ਕਰਨ ਬਹੁਤ ਮੰਦਭਾਗਾ ਹੈ | ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਕਿਸਾਨ ਅਤੇ ਸਹਿਕਾਰੀ ਸਭਾਵਾਂ ਦੇ ਮੁਲਾਜ਼ਮ ਹਾਜ਼ਰ ਸਨ |