21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਮੰਡੀਆਂ 'ਚ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ

ਅਜੀਤ ਡੈਸਕ 21-04-2026
ਮਜਾਰੀ/ਸਾਹਿਬਾ, 20 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਮੰਡੀਆਂ 'ਚ ਕਣਕ ਦੀ ਆਮਦ ਤੇਜ਼ ਹੋਣ ਕਾਰਨ ਖ਼ਰੀਦੀ ਹੋਈ ਕਣਕ ਦੀ ਲਿਫ਼ਟਿੰਗ ਨਾ ਕਰਨ ਕਰਕੇ ਮੰਡੀਆਂ ਵਿਚ ਬੋਰੀਆਂ ਦੇ ਅੰਬਾਰ ਲੱਗ ਗਏ ਹਨ | ਕਰਾਵਰ, ਸਾਹਿਬਾ ਤੇ ਬਕਾਪੁਰ ਮੰਡੀਆਂ ਵਿਚੋਂ ਖ਼ਰੀਦ ਏਜੰਸੀਆਂ ਵਲੋਂ ਅਜੇ ਤੱਕ ਇਕ ਵੀ ਬੋਰੀ ਨਹੀਂ ਚੁੱਕੀ ਗਈ | ਕਰਾਵਰ ਮੰਡੀ ਜਿੱਥੇ ਬਲਾਚੌਰ ਤੋਂ ਬਾਅਦ ਸਭ ਤੋਂ ਜ਼ਿਆਦਾ ਕਣਕ ਆਉਂਦੀ ਹੈ | ਇਸ ਮੰਡੀ ਦੀ ਫੜ੍ਹ ਛੋਟੀ ਹੋਣ ਕਰਕੇ ਸਾਰੀ ਕਣਕ ਤੇ ਬੋਰੀਆਂ ਨਾਲ ਭਰੀ ਪਈ ਹੈ | ਆੜ੍ਹਤੀਆਂ ਵੱਲੋਂ ਨਾਲ ਦੇ ਖੇਤ ਠੇਕੇ 'ਤੇ ਲੈ ਕੇ ਕੰਮ ਚਲਾਇਆ ਜਾ ਰਿਹਾ ਹੈ | ਕਿਸਾਨਾਂ ਨੂੰ ਕਣਕ ਮਿੱਟੀ ਵਿਚ ਰੱਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਪਿਛਲੀ ਕਾਂਗਰਸ ਸਰਕਾਰ ਵੇਲੇ ਇਸ ਮੰਡੀ ਦੀਆਂ ਪੁਰਾਣੀਆਂ ਇੱਟਾਂ ਪੁੱਟ ਕੇ ਨਵੀਆਂ ਤਾਂ ਲਗਵਾ ਦਿੱਤੀਆਂ ਗਈਆਂ, ਪਰ ਮੰਡੀ ਨੂੰ ਵੱਡੀ ਨਹੀਂ ਕੀਤਾ ਗਿਆ, ਜੋ ਕਿਸਾਨਾਂ ਲਈ ਹਰ ਫ਼ਸਲ ਰੱਖਣ ਵੇਲੇ ਮੁਸੀਬਤ ਪੈਦਾ ਹੋ ਜਾਂਦੀ ਹੈ | ਇਸੇ ਤਰਾਂ ਸਾਹਿਬਾ ਅਤੇ ਬਾਕਪੁਰ ਮੰਡੀਆਂ ਵਿਚ ਲਿਫ਼ਟਿੰਗ ਨਾ ਹੋਣ ਕਾਰਨ ਫੜਾਂ ਬੋਰੀਆਂ ਨਾਲ ਭਰੀਆਂ ਪਈਆਂ ਹਨ, ਜਿਸ ਤੋਂ ਆੜ੍ਹਤੀ ਤੇ ਕਿਸਾਨ ਦੋਵੇਂ ਹੀ ਪ੍ਰੇਸ਼ਾਨ ਹਨ | ਕਿਸਾਨਾਂ ਤੇ ਆੜ੍ਹਤੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖ਼ਰੀਦੀ ਹੋਈ ਕਣਕ ਨੂੰ ਜਲਦੀ ਚੁੱਕਿਆ ਜਾਵੇ ਤਾਂ ਜੋ ਨਵੀਂ ਕਣਕ ਲੈ ਕੇ ਆਉਂਦੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ |
ਪਿਛਲੀ ਖ਼ਬਰ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਤਿੱਖਾ ਸੰਘਰਸ਼ ਵਿੱਢਾਂਗੇ- ਚੱਕ ਗੁਰੂ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਔਰਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।