13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਅੱਗ ਲੱਗਣ ਕਾਰਨ ਸਾਢੇ ਚਾਰ ਖੇਤ ਕਣਕ ਸੜ ਕੇ ਹੋਈ ਸੁਆਹ

ਅਜੀਤ ਡੈਸਕ 20-04-2026
ਮਜਾਰੀ/ਸਾਹਿਬਾ, 19 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਦੁਪਹਿਰ ਵੇਲੇ ਕਸਬਾ ਮਜਾਰੀ ਵਿਖੇ ਅਚਾਨਕ ਆਈ ਤੇਜ਼ ਹਨੇਰੀ ਕਾਰਨ ਪਾਪੂਲਰਾਂ ਦੀਆਂ ਛਿਟੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਕਾਰਨ ਨਿਕਲੀਆਂ ਅੱਗ ਦੀਆਂ ਚੰਗਿਆੜੀਆਂ ਨਾਲ ਸਾਢੇ ਚਾਰ ਖੇਤ ਖੜੀ ਕਣਕ ਅਤੇ ਇੱਕ ਖੇਤ ਦੀ ਤੂੜੀ ਸੜ ਕੇ ਰਾਖ ਹੋ ਗਈ | ਅੱਗ ਲੱਗਣ ਦੀ ਗੁਰਦੁਆਰਾ ਸਿੰਘ ਸਭਾ ਤੋਂ ਹੋਈ ਅਨਾਉਸਮੈਂਟ ਸੁਣ ਕੇ ਨਗਰ ਦੇ ਲੋਕਾਂ ਵਲੋਂ ਮੌਕੇ 'ਤੇ ਪਹੁੰਚ ਕੇ ਟਰੈਕਟਰਾਂ ਨਾਲ ਵਹਾਈ ਕਰਕੇ ਤੇ ਪਾਣੀ ਪਾ ਕੇ ਅੱਗ 'ਤੇ ਮਸਾਂ ਕਾਬੂ ਪਾਇਆ | ਇਸ ਅੱਗ ਨਾਲ ਕਸ਼ਮੀਰ ਸਿੰਘ ਪੁੱਤਰ ਨੰਤਾਂ ਰਾਮ ਦੇ ਦੋ ਖੇਤ, ਸੋਹਣ ਸਿੰਘ ਪੁੱਤਰ ਨੰਤਾਂ ਰਾਮ ਦਾ ਇੱਕ ਖੇਤ, ਮੋਹਣ ਸਿੰਘ ਪੁੱਤਰ ਨੰਤਾਂ ਸਿੰਘ ਦੀ ਤਿੰਨ ਕਨਾਲ, ਪਰਮਜੀਤ ਸਿੰਘ ਪੁੱਤਰ ਅਨੰਤ ਰਾਮ ਦੇ ਇੱਕ ਖੇਤ ਵਿਚ ਖੜੀ ਕਣਕ ਅਤੇ ਬਹਾਦਰ ਸਿੰਘ ਪੁੱਤਰ ਸੰਤੋਖ ਸਿੰਘ ਦੀ ਇੱਕ ਖੇਤ ਦੀ ਤੂੜੀ ਸੜ ਗਈ |
ਇਸ ਮੌਕੇ ਪਿੰਡ ਵਾਸੀਆਂ ਵਲੋਂ ਨਵਾਂਸ਼ਹਿਰ ਫਾਇਰ ਬਿ੍ਗੇਡ ਨੂੰ ਐਮਰਜੈਂਸੀ ਨੰਬਰ ਤੇ ਫ਼ੋਨ ਕਰਕੇ ਬੁਲਾਇਆ ਗਿਆ | ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਤੂੜੀ ਦੇ ਢੇਰ ਨੂੰ ਲੱਗੀ ਅੱਗ ਨੂੰ ਬੁਝਾਇਆ | ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ |
ਪਿਛਲੀ ਖ਼ਬਰ ਗੈਰੀ ਭੌਰਾ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੇ ਚੇਅਰਮੈਨ ਬਣੇ ਅਗਲੀ ਖ਼ਬਰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।