ਗੋਸਲਾਂ ’ ਚ ਪਹਿਲਵਾਨ ਬੱਚੇ , ਕੋਚ ਬਲਵੀਰ ਸੋਂਧੀ ਤੇ ਗਾਇਕ ਪਰਵਿੰਦਰ ਸਿੰਘ ਸਨਮਾਨਿਤ
ਬੰਗਾ, 12 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਦੇਸ਼ ਭਗਤ ਮਾਸਟਰ ਦਲੀਪ ਸਿੰਘ ਬੱਬਰ ਰੈਸਲਿੰਗ ਸੈਂਟਰ ਗੋਸਲਾਂ ਵਿਖੇ ਅਖਾੜੇ ਦੇ ਸੰਚਾਲਕ ਜੱਸਾ ਕੈਨੇਡਾ ਦੀ ਰਹਿਨੁਮਾਈ ਹੇਠ ਇੱਕ ਸਨਮਾਨ ਸਮਾਗਮ ਕਰਵਾਇਆ ਗਿਆ। ਖੇਡਾਂ ਵਤਨ ਪੰਜਾਬ ਦੀਆਂ 2026 ਦੇ ਰਾਜ ਪੱਧਰੀ ਮੁਕਾਬਲਿਆਂ ਅੰਡਰ- 14 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਖਾੜੇ ਦੇ ਹੋਣਹਾਰ ਪਹਿਲਵਾਨਾਂ ਲਿਵਜੋਤ ਸਿੰਘ 62 ਕਿੱਲੋ, ਆਰੀਅਨ ਬੰਗਾ 41 ਕਿੱਲੋ ਅਤੇ ਨੀਰਜ ਕੁਮਾਰ 48 ਕਿੱਲੋ ਨੇ ਆਪੋ-ਆਪਣੇ ਭਾਰ ਵਰਗ ਵਿੱਚ ਕਾਂਸੀ ਦੇ ਤਗਮੇ ਹਾਸਿਲ ਕੀਤੇ।
ਬੰਗਾ, 12 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਦੇਸ਼ ਭਗਤ ਮਾਸਟਰ ਦਲੀਪ ਸਿੰਘ ਬੱਬਰ ਰੈਸਲਿੰਗ ਸੈਂਟਰ ਗੋਸਲਾਂ ਵਿਖੇ ਅਖਾੜੇ ਦੇ ਸੰਚਾਲਕ ਜੱਸਾ ਕੈਨੇਡਾ ਦੀ ਰਹਿਨੁਮਾਈ ਹੇਠ ਇੱਕ ਸਨਮਾਨ ਸਮਾਗਮ ਕਰਵਾਇਆ ਗਿਆ। ਖੇਡਾਂ ਵਤਨ ਪੰਜਾਬ ਦੀਆਂ 2026 ਦੇ ਰਾਜ ਪੱਧਰੀ ਮੁਕਾਬਲਿਆਂ ਅੰਡਰ- 14 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਖਾੜੇ ਦੇ ਹੋਣਹਾਰ ਪਹਿਲਵਾਨਾਂ ਲਿਵਜੋਤ ਸਿੰਘ 62 ਕਿੱਲੋ, ਆਰੀਅਨ ਬੰਗਾ 41 ਕਿੱਲੋ ਅਤੇ ਨੀਰਜ ਕੁਮਾਰ 48 ਕਿੱਲੋ ਨੇ ਆਪੋ-ਆਪਣੇ ਭਾਰ ਵਰਗ ਵਿੱਚ ਕਾਂਸੀ ਦੇ ਤਗਮੇ ਹਾਸਿਲ ਕੀਤੇ। ਖਿਡਾਰੀਆਂ ਦੀ ਇਸ ਵੱਡੀ ਪ੍ਰਾਪਤੀ ਦਾ ਸਿਹਰਾ ਕੋਚ ਬਲਬੀਰ ਸੋਂਧੀ ਰਾਏਪੁਰ ਡੱਬਾ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ। ਜਿਨ੍ਹਾਂ ਨੂੰ ਇੱਥੇ ਵਿਸ਼ੇਸ਼ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਲਈ ਜਿੱਥੇ ਸੰਚਾਲਕ ਜੱਸਾ ਕੈਨੇਡਾ ਵੱਲੋਂ ਜੇਤੂਆਂ ਨੂੰ ਕੈਸ਼ ਪ੍ਰਾਈਜ਼ ਅਤੇ ਟਰਾਫੀਆਂ ਦਿੱਤੀਆਂ ਗਈਆਂ ਉੱਥੇ ਹੀ ਢਿੱਲੋਂ ਸਟੀਲ ਬੰਗਾ ਦੇ ਮਾਲਕ ਅਤੇ ਉੱਘੇ ਗਾਇਕ ਪਰਵਿੰਦਰ ਸਿੰਘ ਢਿੱਲੋਂ ਵਲੋਂ ਵੀ ਖਿਡਾਰੀਆਂ ਨੂੰ ਵਿਸ਼ੇਸ਼ ਤੋਹਫੇ ਵੰਡੇ ਗਏ। ਇਸੇ ਮੌਕੇ ਖੇਡਾਂ ਤੇ ਪਹਿਲਵਾਨੀ ਨੂੰ ਸਮਰਪਿਤ ਗਾਇਕ ਪਰਵਿੰਦਰ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਦੀ ਰਸਮ ਸਾਬਕਾ ਸਰਪੰਚ ਤੇ ਨੰਬਰਦਾਰ ਅਵਤਾਰ ਸਿੰਘ ਅਤੇ ਝੱਲਮਣ ਸਿੰਘ ਗੋਸਲ ਵਲੋਂ ਅਦਾ ਕੀਤੀ ਗਈ। ਇਸ ਮੌਕੇ ਤਰਲੋਚਨ ਸ਼ੇਖ ਖਾਨਪੁਰ, ਰਵਿੰਦਰ ਸਿੰਘ ਗੁਣਾਚੌਰ ਅਤੇ ਗੁਰਵਿੰਦਰ ਹਰਿਆਣਾ ਸਮੇਤ ਇਲਾਕੇ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।