12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕਣਕ ਦੀਆਂ ਬੋਰੀਆਂ ਨਾ ਚੁੱਕਣ ਕਰਕੇ ਆੜ੍ਹਤੀਏ, ਕਿਸਾਨ ਅਤੇ ਮਜ਼ਦੂਰ ਪੇ੍ਰਸ਼ਾਨ

ਅਜੀਤ ਡੈਸਕ 20-04-2026
ਘੁੰਮਣਾਂ, 19 ਅਪ੍ਰੈਲ (ਮਹਿੰਦਰ ਪਾਲ ਸਿੰਘ) - ਪਿੰਡ ਮਾਣਕ ਵਾਹਦ ਦਾਣਾ ਮੰਡੀ 'ਚ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਰਕੇ ਆੜਤੀਏ, ਕਿਸਾਨ ਅਤੇ ਮਜ਼ਦੂਰ ਪ੍ਰੇਸ਼ਾਨ ਹਨ | ਕਣਕ ਦਾ ਅੱਧਾ ਸੀਜਨ ਖਤਮ ਹੋ ਗਿਆ ਹੈ ਪਰ ਮੰਡੀਆਂ 'ਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ | ਕਿਸਾਨ ਕਮਲਜੀਤ ਬੰਗਾ ਨੇ ਦੱਸਿਆ ਕਿ ਪੱਕਾ ਫੜ੍ਹ ਪਹਿਲਾਂ ਹੀ ਥੋੜਾ ਹੈ | ਕਿਸਾਨ ਆਪਣੀ ਫਸਲ ਕੱਚੇ ਫੜ੍ਹ 'ਚ ਸੁੱਟ ਰਹੇ ਹਨ, ਉਹ ਵੀ ਭਰ ਗਿਆ ਹੈ | ਜੇਕਰ ਬੋਰੀਆਂ ਦੇ ਚੱਕੇ ਲਗਾਏ ਜਾਂਦੇ ਹਨ ਤਾਂ ਮਜ਼ਦੂਰਾਂ ਨੂੰ ਪ੍ਰੇਸ਼ਾਨੀ ਆਉਂਦੀ ਹੈ, ਲੇਬਰ ਦੀ ਪਹਿਲਾਂ ਦੀ ਸਮੱਸਿਆ ਹੈ | ਆੜ੍ਹਤੀਆਂ ਤੋਂ ਲੇਬਰ ਦੁੱਗਣੀ ਮੰਗ ਰਹੇ ਹਨ | ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ | ਕਣਕ ਦੀ ਭਰਾਈ, ਲੁਹਾਈ ਕਰਕੇ ਲੇਬਰ ਥੱਕ ਚੁੱਕੀ ਹੈ | ਮੰਡੀਆਂ 'ਚ ਕਣਕ ਦੇ ਅੰਬਾਰ ਲੱਗਣ ਕਰਕੇ ਕਿਸਾਨ, ਆੜ੍ਹਤੀਏ ਤੇ ਮਜ਼ਦੂਰਾਂ ਦੀ ਮੰਗ ਹੈ ਕਿ ਛੇਤੀ ਲਿਫਟਿੰਗ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ |
ਪਿਛਲੀ ਖ਼ਬਰ ਗਰਮੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਬਿਜਲੀ ਸਪਲਾਈ ਹੋਈ ਬੁਰੀ ਤਰ੍ਹਾਂ ਪ੍ਰਭਾਵਿਤ ਅਗਲੀ ਖ਼ਬਰ ਹਨੀ ਟੌਂਸਾ ਨੂੰ ਹਲਕਾ ਇੰਚਾਰਜ ਲਗਾਏ ਜਾਣ 'ਤੇ ਅਕਾਲੀ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।