28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਦਾ ਦਮਨਜੋਤ ਸਿੰਘ ਲੜਕਿਆਂ ਵਿਚੋਂ ਬਣਿਆ ਜ਼ਿਲ੍ਹਾ ਟੌਪਰ

ਅਜੀਤ ਡੈਸਕ 19-04-2026
ਨਵਾਂਸ਼ਹਿਰ, 18 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਰਾਣੀ ਨਾਮੀ ਵਿੱਦਿਅਕ ਸੰਸਥਾ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਦੇ ਸੀ.ਬੀ.ਐਸ.ਈ ਪ੍ਰੀਖਿਆ ਮੈਟਿ੍ਕ ਵਿੱਚ ਬੈਠੇ 124 ਵਿਦਿਆਰਥੀਆਂ ਦਾ ਨਤੀਜਾ ਸੌ ਫੀਸਦੀ ਰਿਹਾ, ਵਿੱਚੋ 24 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਤੇ 100 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕੀਤੀ ਹੈ | ਵਿਦਿਆਰਥੀ ਦਮਨਜੋਤ ਸਿੰਘ ਨੇ ਲੜਕਿਆਂ ਵਿਚੋਂ 98.8 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ•ੇ ਵਿੱਚੋਂ ਪਹਿਲਾ ਸਥਾਨ ਅਤੇ ਜਾਨੀਸਾ ਅਰੋੜਾ ਨੇ 98.8 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ, ਹਰਸ਼ ਬੱਗਾ ਨੇ 97.8 ਫੀਸਦੀ ਤੇ ਭਾਵਿਆ ਕਪਲਿਸ਼ ਨੇ 97.6 ਫੀਸਦੀ, ਦੀਕਸ਼ਾ ਸ਼ਰਮਾ ਨੇ 96.8 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਡਾਇਰੈਕਟਰ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਸ.ਅਮਰਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਸਬਜੈਕਟ ਵਾਇਜ਼ ਅੰਗਰੇਜ਼ੀ, ਗਣਿਤ ਅਤੇ ਸੋਸ਼ਲ ਸਾਇੰਸ ਵਿੱਚ 100 ਦੇ 100 ਅੰਕ, ਸਾਇੰਸ ਅਤੇ ਪੰਜਾਬੀ ਵਿੱਚ 100 ਵਿਚੋਂ 99 ਅੰਕ ਪ੍ਰਾਪਤ ਕਰਨ ਵਾਲੇ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਮਾਣ ਪ੍ਰਾਪਤ ਹੋਇਆ ਹੈ |
ਪਿਛਲੀ ਖ਼ਬਰ ਲੰਬੇ ਇੰਤਜ਼ਾਰ ਅਤੇ ਮੰਗ ਤੋਂ ਬਾਅਦ ਰਾਹੋਂ ਰੇਲ ਸੇਵਾ ਹੋਈ ਮੁੜ ਬਹਾਲ ਅਗਲੀ ਖ਼ਬਰ ਦਾਣਾ ਮੰਡੀ ਕਾਠਗੜ੍ਹ ਵਿਚ ਕਣਕ ਦੀ ਖ਼ਰੀਦ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।