02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਬੰਗਾ 'ਚ ਡਾ. ਅੰਬੇਡਕਰ ਦੇ ਜਨਮ ਦਿਵਸ 'ਤੇ ਸਮਾਗਮ ਕਰਵਾਇਆ <br/>

ਅਜੀਤ ਡੈਸਕ 15-04-2026
ਬੰਗਾ, 14 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ 'ਤੇ ਬੰਗਾ ਦੇ ਮਹੱਲਾ ਮੁਕਤਪੁਰਾ ਵਿਖੇ ਸਮਾਗਮ ਕਰਵਾਇਆ ਗਿਆ | 'ਆਪ' ਆਗੂਆਂ ਵਲੋਂ ਉਨ੍ਹਾਂ ਦੇ ਆਦਮ ਕੱਦ ਬੁੱਤ 'ਤੇ ਫੁੱਲ ਮਲਾਵਾਂ ਭੇਟ ਕੀਤੀਆਂ ਗਈਆਂ | ਡਾ. ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ ਨੇ ਆਖਿਆ ਕਿ ਡਾ. ਅੰਬੇਡਕਰ ਦੇ ਜੀਵਨ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ | ਉਹਨਾਂ ਆਖਿਆ ਕਿ ਡਾ. ਅੰਬੇਡਕਰ ਨੇ ਦੱਬੇ-ਕੁਚਲੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ, ਉਹਨਾਂ ਦੀਆਂ ਸਮਾਜ ਪ੍ਰਤੀ ਸਮਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ | ਉਹਨਾਂ ਆਖਿਆ ਕਿ ਔਰਤ ਜਗਤ ਲਈ ਉਨ੍ਹਾਂ ਨੇ ਵੋਟ ਦਾ ਅਧਿਕਾਰ ਲੈ ਕੇ ਇਤਿਹਾਸਿਕ ਕਦਮ ਉਠਾਇਆ | ਇਸ ਮੌਕੇ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐੱਸ. ਸੀ. ਵਿੰਗ ਮੈਂਬਰ ਜ਼ਿਲ•ਾ ਪਰਿਸ਼ਦ, ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ ਬੰਗਾ, ਈ.ਓ. ਬੰਗਾ ਰਾਜੀਵ ਸਰੀਨ, ਗੁਰਪ੍ਰੀਤ ਕੌਰ ਇੰਚਾਰਜ ਵੁਮੈਨ ਵਿੰਗ ਬੰਗਾ, ਮਨਜੀਤ ਕੌਰ ਮਾਹਿਲ-ਗਹਿਲਾ, ਰਸ਼ਪਾਲ ਸਿੰਘ ਭੂਤਾਂ, ਅਮਰਜੀਤ ਸਿੰਘ ਖਟਕੜ ਰਿਟਾਇਰ ਡੀ.ਈ.ਓ, ਦਾਰਾ ਸਿੰਘ ਸਰਪੰਚ ਕਲੇਰਾਂ, ਸੁਨੀਲ ਕੁਮਾਰ ਜੰਡਿਆਲੀ, ਜਗਤਾਰ ਸਿੰਘ, ਨਿਰਮਲ ਸਿੰਘ ਮੱਲ੍ਹਾਂ, ਸੁਖਦੇਵ ਸਿੰਘ ਮੱਲ੍ਹਾਂ, ਮਨਜੀਤ ਕੁਮਾਰ ਬੰਗਾ, ਰਮਨ ਕੁਮਾਰ ਬੰਗਾ, ਰਕੇਸ਼ ਸ਼ਰਮਾ ਬੰਗਾ, ਮਨਜੀਤ ਸਿੰਘ ਬੱਬਲ, ਅਮਰੀਕ ਸਿੰਘ ਸੋਨੀ ਬਲਾਕ ਪ੍ਰਧਾਨ, ਖੁਸ਼ਵਿੰਦਰ ਸਿੰਘ ਮਾਨ, ਮੋਨੂੰ ਖਟਕੜ ਖ਼ੁਰਦ, ਅੰਮਿ੍ਤ ਮਾਨ ਬਲਾਕ ਪ੍ਰਧਾਨ, ਰਣਜੀਤ ਰਾਣਾ ਕਜਲਾ, ਰਾਹੁਲ ਕਪਿਲ, ਰਵੀ ਕੁਮਾਰ ਮੁਕੰਦਪੁਰ, ਸੋਹਣ ਲਾਲ ਝੱਲੀ ਹੀਓ, ਕੇਸ਼ਵ ਬੰਗਾ, ਹਰਮੇਸ਼ ਲਾਲ ਪੱਦੀ ਮੱਠਵਾਲੀ ਆਦਿ ਮੌਜੂਦ ਸਨ |
ਝਿੰਗੜਾਂ ਵਿਖੇ ਡਾ. ਅੰਬੇਡਕਰ ਦੇ ਜਨਮ ਦਿਵਸ 'ਤੇ ਸਮਾਗਮ
ਔੜ/ਝਿੰਗੜਾਂ, (ਕੁਲਦੀਪ ਸਿੰਘ ਝਿੰਗੜ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਪਿੰਡ ਝਿੰਗੜਾਂ ਵਾਸੀਆਂ ਵਲੋਂ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਡਾ. ਬੀ. ਆਰ ਅੰਬੇਡਕਰ ਮਾਰਕੀਟ ਨੇੜੇ ਬੱਸ ਅੱਡਾ ਵਿਖੇ ਬਣੇ ਉਹਨਾਂ ਦੇ ਆਦਮ ਕੱਦ ਬੁੱਤ 'ਤੇ ਸਮਾਜ ਸੇਵੀ ਸੁੱਚਾ ਸਿੰਘ ਐੱਲ.ਆਈ.ਸੀ., ਨਿਰਮਲ ਸਿੰਘ ਢੰਡਾ ਸੀਨੀਅਰ ਮੀਤ ਪ੍ਰਧਾਨ ਸਹਿਕਾਰੀ ਸਭਾ, ਜਸਵਿੰਦਰ ਸਿੰਘ ਢੰਡਾ ਸਕੱਤਰ ਸਹਿਕਾਰੀ ਸਭਾ, ਸ਼ਮਸ਼ੇਰ ਸਿੰਘ ਜੈਕਸਨ, ਜਰਨੈਲ ਸਿੰਘ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ, ਤਰਸੇਮ ਲਾਲ ਮਹਿਮੀ ਅਧਿਕਾਰਤ ਪੰਚ, ਗੁਰਦੇਵ ਰਾਮ ਪੰਚ, ਸੋਹਣ ਸਿੰਘ ਕਲਸੀ ਸਰਪ੍ਰਸਤ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੇਜਰ ਭਜਨ ਸਿੰਘ, ਸਿਮਰ ਚੰਦ ਸਾਬਕਾ ਪ੍ਰਧਾਨ ਸਹਿਕਾਰੀ ਸਭਾ, ਸੁਰਜੀਤ ਸਿੰਘ ਬੰਬੇ, ਗੁਰਵਿੰਦਰ ਸਿੰਘ ਮਿੰਟੂ, ਸੁਰਿੰਦਰ ਸਿੰਘ, ਕਿ੍ਸ਼ਨ ਕੁਮਾਰ, ਜਸਵੀਰ ਸਿੰਘ ਸੀਰਾ, ਰਣਜੀਤ ਸਿੰਘ ਆਦਿ ਪਤਵੰਤੇ ਸੱਜਣਾਂ ਵਲੋਂ ਫੁੱਲ ਮਲਾਵਾਂ ਭੇਟ ਕਰਦਿਆਂ | ਉਨ੍ਹਾਂ ਇਕੱਤਰ ਪਿੰਡ ਵਾਸੀਆਂ ਨੂੰ ਡਾ. ਅੰਬੇਡਕਰ ਦੇ ਜਨਮ ਦਿਨ ਦੀ ਵਧਾਈ ਦਿੱਤੀ | ਇਸ ਮੌਕੇ ਗੁਰਮੇਲ ਸਿੰਘ ਇਟਲੀ, ਮਹਿੰਦਰ ਪਾਲ ਢੰਡਾ, ਮਾ. ਨਿਰਮਲ ਰਾਮ, ਸੁਰਿੰਦਰ ਪਾਲ ਢੰਡਾ, ਸਰਬਣ ਸਿੰਘ ਬਿੱਟੂ, ਸ਼ਨੀ ਢੰਡਾ, ਜਸਪਾਲ ਰਾਮ, ਸਤਨਾਮ ਰਾਮ, ਭੋਲਾ ਰਾਮ, ਗਿਆਨ ਸਿੰਘ, ਕਸ਼ਮੀਰ ਸਿੰਘ, ਮੰਗਤ ਰਾਏ, ਹੈਪੀ ਦਦਰਾਲ, ਜਸਵਿੰਦਰ ਸਿੰਘ, ਅਮਰੀਕ ਸਿੰਘ, ਦਲਵੀਰ ਕਲਸੀ ਤੇ ਤੀਰਥ ਰਾਮ ਆਦਿ ਹਾਜ਼ਰ ਸਨ |
ਪਰਾਗਪੁਰ 'ਚ ਡਾ. ਅੰਬੇਡਕਰ ਦੇ ਜਨਮ ਦਿਨ 'ਤੇ ਲੰਗਰ ਲਗਾਇਆ
ਕਾਠਗੜ੍ਹ, (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਪਰਾਗਪੁਰ 'ਚ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਦੀ ਖੁਸ਼ੀ ਵਜੋਂ ਪਿੰਡ ਪਰਾਗਪੁਰ ਦੀ ਗ੍ਰਾਮ ਪੰਚਾਇਤ ਤੇ ਸ੍ਰੀ ਗੁਰੂ ਰਵਿਦਾਸ ਕਮੇਟੀ ਪਰਾਗਪੁਰ ਵਲੋਂ ਚਾਹ ਪਕੌੜਿਆਂ ਦੇ ਲੰਗਰ ਲਾਏ ਗਏ | ਗੱਲਬਾਤ ਕਰਦੇ ਪਿੰਡ ਦੇ ਸਰਪੰਚ ਕੁਲਵਿੰਦਰ ਪਰਾਗਪੁਰ ਨੇ ਦੱਸਿਆ ਕਿ ਜੋ ਸਾਡੇ ਦੇਸ਼ ਨੂੰ ਡਾ. ਅੰਬੇਡਕਰ ਸਾਹਿਬ ਦੀ ਦੇਣ ਹੈ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਕ ਗ਼ਰੀਬ ਪਰਿਵਾਰ ਵਿਚ ਜਨਮ ਲੈਣ ਬਾਅਦ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਕਿਉਂ ਉਸ ਸਮੇਂ ਦਲਿਤ ਪਰਿਵਾਰਾਂ ਨਾਲ ਬਹੁਤ ਵਧੀਕੀਆਂ ਕੀਤੀਆਂ ਜਾਂਦੀਆਂ ਸਨ | ਉਹਨਾਂ ਨੂੰ ਪੜ੍ਹਾਈ ਤੋਂ ਸਿੱਖਿਆ ਤੋਂ ਵਾਂਝੇ ਕੀਤਾ ਜਾਂਦਾ ਸੀ | ਇਸ ਮੌਕੇ ਮੋਹਣ ਲਾਲ, ਭਜਨ ਲਾਲ ਸੋਢੀ, ਸਤਵਿੰਦਰ ਸਿੰਘ, ਮਨਪ੍ਰੀਤ ਸਿੰਘ, ਪ੍ਰਵੀਨ ਕੁਮਾਰ, ਮਨਜਿੰਦਰ ਸਿੰਘ, ਜੀਤ ਰਾਮ, ਸ਼ਾਦੀ ਰਾਮ, ਵਿਜੇ ਕੁਮਾਰ, ਪਰਸ਼ੋਤਮ ਕੁਮਾਰ, ਪ੍ਰਦੀਪ ਕੁਮਾਰ, ਵਿਸ਼ੂ, ਯੋਗਰਾਜ, ਦਿਲਜੀਤ, ਪਰਨੀਤ ਕੁਮਾਰ, ਕਮਲ ਹਲਵਾਈ ਪੁਰਾਗਪੁਰ ਅਨੇਕਾਂ ਸੰਗਤਾਂ ਹਾਜ਼ਰ ਸਨ |
ਡਾ. ਅੰਬੇਡਕਰ ਵਲੋਂ ਨਾਰੀ ਜਾਤੀ ਦੇ ਵਿਕਾਸ, ਸਮਾਜ ਅੰਦਰ ਸਮਾਜਿਕ ਤੇ ਆਰਥਿਕ ਬਰਾਬਰੀ ਲਈ ਕੀਤੇ ਯਤਨ ਸ਼ਲਾਘਾਯੋਗ- ਬੀਬੀ ਕੁਲਦੀਪ ਕੌਰ
ਸੜੋਆ, (ਬਲਵਿੰਦਰ ਨਾਨੋਵਾਲੀਆ)-ਗ੍ਰਾਮ ਪੰਚਾਇਤ ਪਿੰਡ ਖਰੌੜ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਨ ਸਬੰਧੀ ਪਿੰਡ ਖਰੌੜ ਵਿਖੇ ਸਮਾਗਮ ਕਰਵਾਇਆ ਗਿਆ | ਬਾਬਾ ਸਾਹਿਬ ਦੇ ਸਰੂਪ 'ਤੇ ਫੁੱਲ ਮਾਲਾ ਭੇਟ ਕਰਦਿਆਂ ਬੀਬੀ ਕੁਲਦੀਪ ਕੌਰ ਸਰਪੰਚ ਪਿੰਡ ਖਰੌੜ ਨੇ ਕਿਹਾ ਕਿ ਦੇਸ਼ ਦੀ ਤਰੱਕੀ, ਖੁਸ਼ਹਾਲੀ, ਸਮਾਜਿਕ ਬਰਾਬਰੀ, ਆਰਥਿਕ ਲੁੱਟ-ਖਸੁਟ ਖਾਸ ਕਰਕੇ ਨਾਰੀ ਜਾਤੀ ਨੂੰ ਅਧਿਕਾਰ ਲੈ ਕੇ ਦੇਣ ਵਿੱਚ ਡਾ.ਅੰਬੇਡਕਰ ਦਾ ਯੋਗਦਾਨ ਸ਼ਲਾਘਾਯੋਗ ਰਿਹਾ ਹੈ | ਇਸ ਮੌਕੇ ਸੋਢੀ ਸਿੰਘ ਜੇ.ਈ, ਕਰਨੈਲ ਸਿੰਘ ਪੰਚ, ਸੰਦੀਪ ਕੁਮਾਰ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ ਬੈਂਸ, ਮੋਹਣ ਲਾਲ ਬੰਗੜ੍ਹ, ਬਿਮਲਾ ਦੇਵੀ, ਚੰਨੋ ਦੇਵੀ, ਕਮਲਜੀਤ ਕੌਰ, ਲਛਮੀ ਦੇਵੀ, ਰਚਨਾ ਦੇਵੀ, ਦਲਜੀਤ ਕੌਰ, ਗਗਨ, ਤਾਰੋ ਦੇਵੀ, ਸੁਰਿੰਦਰ ਕੌਰ, ਉਪਿੰਦਰ ਕੌਰ, ਰਾਣੋ ਦੇਵੀ, ਸਵਰਨੋ ਦੇਵੀ ਅਤੇ ਹਰਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ |
ਪਾਵਰਕਾਮ ਨੇ ਡਾ. ਸਾਹਿਬ ਦੇ ਜਨਮ ਦਿਨ 'ਤੇ ਸਵੈ-ਇੱਛਿਤ ਖ਼ੂਨਦਾਨ ਕੈਂਪ ਲਗਾਇਆ
ਨਵਾਂਸ਼ਹਿਰ, (ਹਰਮਿੰਦਰ ਸਿੰਘ ਪਿੰਟੂ)-ਡਾ. ਬੀ.ਆਰ ਅੰਬੇਡਕਰ ਦੇ ਜਨਮ ਦਿਨ ਦੇ ਮੌਕੇ 'ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨਵਾਂਸ਼ਹਿਰ ਦੇ ਸਾਰੇ ਕਰਮਚਾਰੀਆਂ ਨੇ ਬਲੱਡ ਸੈਂਟਰ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਇੱਕ ਵਿਸ਼ਾਲ 26ਵਾਂ ਸਵੈ-ਇੱਛਿਤ ਖ਼ੂਨਦਾਨ ਕੈਂਪ ਲਗਾਇਆ | ਮੁੱਖ ਮਹਿਮਾਨ ਇੰਜੀਨੀਅਰ ਗੁਰਮੇਲ ਸਿੰਘ ਮੋਰਾਂਵਾਲੀ ਐੱਸ.ਡੀ.ਓ ਪਾਵਰਕਾਮ ਰੂਰਲ ਨਵਾਂਸ਼ਹਿਰ ਨੇ ਖ਼ੂਨਦਾਨ ਕੈਂਪ ਦਾ ਉਦਘਾਟਨ ਕੀਤਾ | ਉਨ੍ਹਾਂ ਨੇ ਖ਼ੂਨਦਾਨ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਖ਼ੂਨਦਾਨ ਇੱਕ ਮਹਾਨ ਦਾਨ ਹੈ | ਦਾਨੀਆਂ ਦਾ ਖ਼ੂਨ ਕਿਸੇ ਲੋੜਵੰਦ ਦੀ ਜਾਨ ਬਚਾਉਣ ਵਿੱਚ ਮਦਦ ਕਰਦਾ ਹੈ | ਕੈਂਪ ਦੇ ਪ੍ਰਬੰਧਕਾਂ ਮੋਹਨ ਸਿੰਘ ਬੂਟਾ ਉਟਾਲਾ, ਸੁਰਿੰਦਰ ਪਾਲ ਰੁੜਕੀ ਮੁਗ਼ਲ ਅਤੇ ਖ਼ੁਸ਼ਹਾਲ ਸਿੰਘ ਮੱਲ ਨੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ | ਇਸ ਕੈਂਪ ਵਿੱਚ ਸ਼ਾਦੀ ਰਾਮ ਸਲੋਹ, ਸੋਮ ਨਾਥ ਉਪ ਸਕੱਤਰ, ਕੇਹਰ ਸਿੰਘ ਬੜਵਾ, ਇੰਜ: ਸੋਮ ਨਾਥ ਜੇ.ਈ, ਕੈਂਪ ਵਿੱਚ ਕਮਲੇਸ਼ ਰਾਣੀ ਪੁੰਨੂੰ ਮਜਾਰਾ ਨੇ 5ਵੀਂ ਵਾਰ ਖ਼ੂਨਦਾਨ ਕੀਤਾ | ਜਗਦੀਸ਼ ਕੁਮਾਰ ਜਾਡਲਾ, ਕੁਲਵਰਨ ਸਿੰਘ, ਕੁਲਵੰਤ ਰਾਏ, ਬਖ਼ਸ਼ੀਸ਼ ਬਛੌੜੀ, ਸੰਦੀਪ ਸਹਿਵਾਜਪੁਰ, ਸਤਨਾਮ ਸਿੰਘ, ਗੁਰਿੰਦਰ ਸਿੰਘ, ਤਰਸੇਮ ਸਿੰਘ ਉਟਾਲਾਂ, ਲਾਲ ਚੰਦ ਉਟਾਲਾਂ, ਗੁਰਦੀਪ ਬਾਲੀ, ਪਰਮਜੀਤ ਸਿੰਘ ਸੱਲ੍ਹਾਂ, ਡਾ. ਪਰਮਜੀਤ ਮੀਰਪੁਰ, ਜਸਕਰਨ ਬਛੌੜੀ, ਈਸ਼ਾਨ ਮੱਕੜ, ਸੰਦੀਪ ਕੁਮਾਰ ਬੋਰਾ, ਪਵਨ ਕੁਮਾਰ ਜਾਡਲੀ, ਦਵਿੰਦਰ ਸਿੰਘ ਜਾਡਲਾ, ਹਰਜਿੰਦਰ ਸਿੰਘ ਇਨਕਮ ਟੈਕਸ ਇੰਸਪੈਕਟਰ ਜਲੰਧਰ, ਨਵਦੀਪ ਸਿੰਘ ਨਵੀ ਸਾਧੋਵਾਲ ਨੇ ਖ਼ੂਨਦਾਨ ਕੀਤਾ | ਇਸ ਤੋਂ ਇਲਾਵਾ ਬੀ.ਡੀ.ਸੀ ਦੀ ਤਰਫ਼ੋਂ ਐੱਸ.ਕੇ. ਸਰੀਨ ਪ੍ਰਧਾਨ, ਜੇ.ਐੱਸ. ਗਿੱਦਾ ਸਕੱਤਰ, ਪਰਵੇਸ਼ ਕੁਮਾਰ ਵਿੱਤ ਸਕੱਤਰ, ਨੌਬਲ ਸਰੀਨ ਸਲਾਹਕਾਰ, ਡਾ. ਅਜੇ ਬੱਗਾ, ਡਾ. ਨਿਕਿਤਾ ਪੁਰੀ, ਮਨਮੀਤ ਸਿੰਘ ਮੈਨੇਜਰ, ਮਲਕੀਤ ਸਿੰਘ, ਰਾਜੀਵ ਕੁਮਾਰ ਅਤੇ ਮੁਕੇਸ਼ ਕੁਮਾਰ ਮੌਜੂਦ ਸਨ | ਇਸ ਕੈਂਪ ਵਿੱਚ 60 ਖ਼ੂਨਦਾਨੀਆਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕੀਤਾ |

ਪਿਛਲੀ ਖ਼ਬਰ ਈ-ਰਿਕਸ਼ਾ ਨੂੰ ਫੇਟ ਮਾਰਨ ਕਾਰਨ ਚਾਲਕ ਦੀ ਹੋਈ ਮੌਤ ਸੰਬੰਧੀ ਕੇਸ ਦਰਜ ਅਗਲੀ ਖ਼ਬਰ ਗੁਰੂ ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ 'ਚ 'ਵਿਸਾਖੀ' ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।