ਘੁੰਮਣਾਂ, 14 ਅਪ੍ਰੈਲ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ 'ਚ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਡਾ. ਅੰਬੇਡਕਰ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ, ਜਿਸ ਵਿਚ ਮਿਸ਼ਨਰੀ ਗਾਇਕ ਗੋਲਡੀ ਮਲਕ ਨੇ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ 'ਤੇ ਰਚਨਾਵਾਂ ਪੇਸ਼ ਕੀਤੀਆਂ | ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਹਣ ਲਾਲ ਢੰਡਾ ਨੇ ਧਰਮਸ਼ਾਲਾ ਲਈ ਦੋ ਲੱਖ ਰੁਪਏ ਅਤੇ ਇੱਕ ਲੱਖ ਰੁਪਏ ਨੌਜਵਾਨਾਂ ਲਈ ਜਿੰਮ ਦੇ ਸਮਾਨ ਵਾਸਤੇ ਚੈੱਕ ਪ੍ਰਬੰਧਕ ਕਮੇਟੀ ਨੂੰ ਸੌਂਪਿਆ | ਸੋਹਣ ਲਾਲ ਢੰਡਾ ਨੇ ਡਾ. ਭੀਮ ਰਾਓ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੋ-ਜੋ ਉਨ੍ਹਾਂ ਦੇ ਜੀਵਨ ਨਾਲ ਘਟਨਾਵਾਂ ਘਟੀਆਂ ਦੱਸਣ ਦਾ ਯਤਨ ਕੀਤਾ | ਇਸ ਦੌਰਾਨ ਸੋਹਣ ਲਾਲ ਢੰਡਾ, ਕਮਲਜੀਤ ਬੰਗਾ ਤੇ ਗਾਇਕ ਗੋਲਡੀ ਮਲਕ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਾਲ ਸਿੰਘ ਪ੍ਰਧਾਨ, ਬਲਵੀਰ ਸਿੰਘ, ਪ੍ਰਧਾਨ ਮਨਜੀਤ ਸਿੰਘ, ਚੇਅਰਮੈਨ ਜੀਵਨ ਸਿੰਘ, ਨਿਰਮਲ ਸਿੰਘ, ਸਤਨਾਮ ਸਿੰਘ, ਇੰਦਰਜੀਤ ਸਿੰਘ ਅਮਰੀਕਾ, ਤਰਸੇਮ ਲਾਲ ਇਟਲੀ, ਹਰਨੇਕ, ਕੇਵਲ ਪ੍ਰਦੇਸੀ, ਬੂਟਾ ਸਿੰਘ ਇੰਸਪੈਕਟਰ, ਬੀਰਬਲ, ਰਵੀ ਕੁਮਾਰ, ਮਾਸਟਰ ਦੇਸ ਰਾਜ, ਸਰਪੰਚ ਰਾਜ ਕੁਮਾਰ, ਗਾਇਕ ਨਿਰਮਲਜੀਤ, ਜੋਰਾਵਰ ਸਿੰਘ ਆਸਟ੍ਰੇਲੀਆ, ਨੰਬਰਦਾਰ ਕਸ਼ਮੀਰੀ ਲਾਲ, ਸੁਖਦੇਵ ਸਿੰਘ ਮੇਹਲੀਆਣਾ, ਜਗਤਾਰ ਸਿੰਘ ਤੇ ਹੋਰ ਸੇਵਾਦਾਰਾਂ ਨੇ ਹਿੱਸਾ ਪਾਇਆ |