ਮਜਾਰੀ/ਸਾਹਿਬਾ, 14 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਪਿੰਡ ਮਹਿੰਦਪੁਰ ਵਿਖੇ ਗੁਰੂ ਰਵਿਦਾਸ ਧਰਮਸ਼ਾਲਾ ਦੇ ਚੱਲ ਰਹੇ ਕੰਮ ਵਾਸਤੇ 'ਆਪ' ਆਗੂ ਅਸ਼ੋਕ ਕਟਾਰੀਆ ਵਲੋਂ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਵਲੋਂ ਭੇਜਿਆ ਇਕ ਲੱਖ ਰੁਪਏ ਦਾ ਚੈੱਕ ਧਰਮਸ਼ਾਲਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕਸ਼ਮੀਰ ਸਿੰਘ ਕਾਦਰ ਨੂੰ ਪੰਚਾਇਤ ਦੀ ਹਾਜ਼ਰੀ ਵਿਚ ਸੌਂਪਿਆ ਗਿਆ | ਇਸ ਮੌਕੇ ਅਸ਼ੋਕ ਕਟਾਰੀਆ ਨੇ ਕਿਹਾ ਕਿ ਇਹ ਧਰਮਸ਼ਾਲਾ ਦਾ ਕੰਮ ਪੂਰਾ ਹੋਣ 'ਤੇ ਪਿੰਡ ਵਾਸੀਆਂ ਨੂੰ ਧਾਰਮਿਕ ਤੇ ਸਮਾਜਿਕ ਕੰਮ ਕਰਨ ਵਿੱਚ ਬਹੁਤ ਵੱਡਾ ਫਾਇਦਾ ਹੋਵੇਗਾ | ਇਸ ਮੌਕੇ ਚੇਅਰਮੈਨ ਕਸ਼ਮੀਰ ਸਿੰਘ ਕਾਦਰ ਨੇ ਦੱਸਿਆ ਕਿ ਇਸ ਧਰਮਸ਼ਾਲਾ ਦੀ ਬਿਲਡਿੰਗ 'ਤੇ ਹੁਣ ਤੱਕ ਸਮੂਹ ਨਗਰ ਤੇ ਐੱਨ. ਆਰ. ਆਈਜ਼. ਵੀਰਾਂ ਦੇ ਸਹਿਯੋਗ ਨਾਲ ਪੰਜ ਲੱਖ ਤੋਂ ਉੱਪਰ ਰੁਪਏ ਖਰਚ ਹੋ ਚੁੱਕੇ ਹਨ | ਇਸ ਮੌਕੇ ਸਰਪੰਚ ਸੁਖਵਿੰਦਰ ਕੌਰ, ਜੋਗਾ ਸਿੰਘ ਨਾਗਰਾ, ਗਿਆਨ ਸਿੰਘ ਨਾਗਰਾ, ਹਰਭੱਜ ਮਾਨ, ਬਲਵਿੰਦਰ ਚੌਂਕੜੀਆ, ਗੁਰਪਾਲ ਸਿੰਘ ਹੀਰ, ਜਸਪਾਲ ਸਿੰਘ, ਸਤਨਾਮ ਸਿੰਘ, ਗਿਆਨ ਸਿੰਘ ਪੰਚ, ਜੁਝਾਰ ਸਿੰਘ ਨਾਗਰਾ, ਡਾ. ਰਾਜੇਸ਼ ਪੱਟੀ, ਧਰਮਜੀਤ ਸਿੰਘ ਹੀਰ, ਚੰਦ ਲਾਲ ਮਾਨ, ਨਸੀਬ ਚੰਦ, ਹਰੀ ਰਾਮ ਮਾਨ, ਕੁਲਜੀਤ ਸਿੰਘ ਤੇ ਪ੍ਰਕਾਸ਼ ਰਾਮ ਆਦਿ ਹਾਜ਼ਰ ਸਨ |