19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਛੇਵੀਂ ਵਾਰ ਮੁਲਤਵੀ ਹੋਈ ਬਲਾਕ ਸੰਮਤੀ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ

ਅਜੀਤ ਡੈਸਕ 31-03-2026

ਸੜੋਆ, 30 ਮਾਰਚ (ਹਰਮੇਲ ਸਹੂੰਗੜਾ)-ਬਲਾਕ ਸੰਮਤੀ ਸੜੋਆ ਦੇ ਅਹੁਦੇਦਾਰ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਹੋਣੀ ਸੀ, ਪਰ ਹਾਕਮ ਪਾਰਟੀ ਦੇ ਮਾੜੇ ਪ੍ਰਬੰਧਾਂ ਅਤੇ ਮਾੜੀ ਨੀਅਤ ਕਾਰਨ ਇਹ ਚੋਣਾਂ ਛੇਵੀਂ ਵਾਰ ਫਿਰ ਮੁਲਤਵੀ ਹੋ ਗਈਆਂ | ਅੱਜ ਸਵੇਰ ਤੋਂ ਬੀ. ਡੀ. ਪੀ. ਓ. ਦਫ਼ਤਰ ਸੜੋਆ ਪੁਲਿਸ ਛਾਉਣੀ ਵਿੱਚ ਤਬਦੀਲ ਹੋਇਆ ਪਿਆ ਸੀ | ਇਸ ਮੌਕੇ ਸਰਬਜੀਤ ਬਾਹੀਆ ਐਸ. ਪੀ., ਹੇਮੰਤ ਮਲਹੋਤਰਾ ਡੀ. ਐੱਸ. ਪੀ. ਬਲਾਚੌਰ, ਬਿਕਰਮਜੀਤ ਸਿੰਘ ਐੱਸ. ਐੱਚ. ਓ ਸਦਰ ਬਲਾਚੌਰ, ਰਾਜਪਰਵਿੰਦਰ ਕੌਰ ਐਸ. ਐਚ. ਓ ਪੋਜੇਵਾਲ ਦੀਆਂ ਪੁਲਿਸ ਟੀਮਾਂ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਹੁਤ ਮੁਸ਼ਤੈਦੀ ਨਾਲ ਕੰਮ ਕਰ ਰਹੀਆਂ ਸਨ | ਦੁਪਹਿਰ ਕਰੀਬ ਢਾਈ ਵਜੇ ਰਿਟਰਨਿੰਗ ਅਫ਼ਸਰ ਸੁਨੀਲ ਫੁਗਾਟ ਐੱਸ. ਡੀ. ਐੱਮ. ਬਾਲਚੌਰ ਨੇ ਆ ਕੇ ਚੋਣ ਪ੍ਰਕਿਰਿਆ ਸ਼ੁਰੂ ਕਰਵਾਈ | ਇਸ ਮੌਕੇ ਕੁੱਲ 15 ਬਲਾਕ ਸੰਮਤੀ ਮੈਂਬਰਾਂ ਵਿਚੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਸੰਤੋਸ਼ ਰਾਣੀ ਬਕਾਪੁਰ ਜੋਨ, ਗੁਰਬਿੰਦਰ ਸਿੰਘ ਭਾਰਾਪੁਰ ਜੋਨ ਦੋਵਾਂ ਵਲੋਂ ਬਾਈਕਾਟ ਕੀਤਾ ਹੋਣ ਕਰਕੇ 13 ਮੈਂਬਰਾਂ ਨੇ ਹਾਜ਼ਰ ਹੋਣਾ ਸੀ | ਪਰ ਆਮ ਆਦਮੀ ਪਾਰਟੀ ਦੀ ਰਣਨੀਤੀ ਕਾਰਨ ਆਪ ਪਾਰਟੀ ਦਾ ਇੱਕ ਮੈਂਬਰ ਸਮੇਂ ਸਿਰ ਨਹੀਂ ਪਹੁੰਚਿਆ | ਜਦੋਂ ਗੇਟ ਕੋਲ ਕਰੀਬ ਤਿੰਨ ਵਜੇ ਮੈਂਬਰ ਪਹੁੰਚਿਆ ਤਾਂ ਚੋਣ ਅਧਿਕਾਰੀ ਨੇ ਕੋਰਮ ਪੂਰਾ ਨਾ ਹੋਣ ਦਾ ਬਹਾਨਾ ਬਣਾ ਕੇ ਚੋਣ ਰੱਦ ਕਰ ਦਿੱਤੀ | ਇਸ ਉਪਰੰਤ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਜੋ ਸਵੇਰ ਤੋਂ ਸਾਥੀਆਂ ਸਮੇਤ ਬਲਾਕ ਦਫ਼ਤਰ ਸੜੋਆ ਦੇ ਬਾਹਰ ਚੋਣ ਪ੍ਰੀਕਿਰਿਆ ਨੂੰ ਵਾਚ ਰਹੇ ਸਨ ਜਦੋਂ ਉਨ੍ਹਾਂ ਨੇ ਐਸ. ਡੀ. ਐਮ ਵਲੋਂ ਚੋਣ ਮੁਲਤਵੀ ਦਾ ਕਾਰਨ ਪੁੱਛਿਆ ਤਾਂ ਕਾਂਗਰਸ ਦੇ ਹਾਜ਼ਰ ਸੱਤ ਮੈਂਬਰਾਂ ਨੇ ਬਾਹਰ ਆ ਕੇ ਦੱਸਿਆ ਤਾਂ ਮਹੌਲ ਪੂਰਾ ਭੱਖ ਗਿਆ | ਕਾਂਗਰਸ ਦੇ ਆਗੂਆਂ ਅਜੇ ਮੰਗੂਪੁਰ ਨਾਲ ਤਿਲਕ ਰਾਜ ਸੂਦ ਬਲਾਕ ਪ੍ਰਧਾਨ, ਧਰਮਪਾਲ ਸੰਮਤੀ ਮੈਂਬਰ, ਹਰਜੀਤ ਜਾਡਲੀ ਚੇਅਰਮੈਨ ਕੋਆਪ੍ਰੇਟਿਵ ਬੈਂਕ ਨਵਾਂਸ਼ਹਿਰ, ਸੁਰਿੰਦਰ ਸ਼ਿੰਦਾ ਪ੍ਰਧਾਨ, ਅਮਿਤ ਕਾਕੂ, ਤਰਸੇਮ ਚੰਦਿਆਣੀ, ਸੰਮਤੀ ਮੈਂਬਰ ਸ਼ਾਮ ਲਾਲ, ਮੈਂਬਰ ਬਿਮਲਾ ਦੇਵੀ, ਕਿਰਨਦੀਪ ਕੌਰ ਮੈਂਬਰ, ਸੁਖਵਿੰਦਰ ਕੌਰ ਮੈਂਬਰ, ਜਤਿੰਦਰ ਸਿੰਘ ਲਾਡੀ, ਮੋਹਣ ਕੌਰ, ਬਲਵੀਰ ਚੰਦ (ਸਾਰੇ ਸੱਤ ਮੈਂਬਰਾਂ) ਨੇ 'ਸਾਥੀਆਂ' ਸਮੇਤ ਹਾਕਮ ਪਾਰਟੀ ਦਾ ਪਿੱਟ ਸਿਆਪਾ ਕੀਤਾ | ਜਿਕਰਯੋਗ ਹੈ ਕਿ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਅੰਦਰ ਹੀ ਡੇਰੇ ਲਗਾਏ ਹੋਏ ਸਨ | ਮੀਡੀਆ ਕਰਮੀਆਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਤੇ ਗੇਟ ਨੂੰ ਤਾਲੇ ਲਗਾਏ ਹੋਏ ਸਨ |

ਪਿਛਲੀ ਖ਼ਬਰ ਸਿਹਤ ਬੀਮਾ ਯੋਜਨਾ ਵੀ ਪੰਜਾਬੀਆਂ ਨਾਲ ਠੱਗੀ ਸਾਬਿਤ ਹੋਈ- ਹਨੀ ਟੌਂਸਾ ਅਗਲੀ ਖ਼ਬਰ ਪੁਲਿਸ ਨੇ ਵਾਹਨਾਂ ਦੀ ਕੀਤੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।