25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਾਸਟਰ ਵੈਲਫੇਅਰ ਸੋਸਾਇਟੀ ਦੀ ਚੋਣ ਹੋਈ

ਅਜੀਤ ਡੈਸਕ 06-03-2026
ਬਹਿਰਾਮ, 5 ਮਾਰਚ (ਨਛੱਤਰ ਸਿੰਘ ਬਹਿਰਾਮ)-ਜ਼ਿਲ੍ਹੇ ਭਰ ਦੇ ਚਰਚਾਂ ਦੇ ਪਾਸਟਰਾਂ ਦੀ ਨਵੀਂ ਪਾਸਟਰ ਵੈੱਲਫੇਅਰ ਸੋਸਾਇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵੇਂ ਬਣੇ ਪ੍ਰਧਾਨ ਪਾਸਟਰ ਸੁਰਿੰਦਰ ਪਾਲ ਝੰਡੇਰਾਂ ਨੇ ਦੱਸਿਆ ਕਿ ਉਕਤ ਸੋਸਾਇਟੀ ਲੋਕ ਭਲਾਈ ਕੰਮਾਂ 'ਚ ਵਧੇਰੇ ਯੋਗਦਾਨ ਪਾਵੇਗੀ | ਸੋਸਾਇਟੀ ਦੀ ਚੋਣ ਇਸ ਤਰ੍ਹਾਂ ਕੀਤੀ, ਜਿਸ ਵਿੱਚ ਚੇਅਰਮੈਨ ਪਾਸਟਰ ਸੈਮੂੲਏਲ ਮਸੀਹ, ਵਾਈਸ ਚੇਅਰਮੈਨ ਪਾਸਟਰ ਜਸਵਿੰਦਰ ਕੁਮਾਰ, ਪ੍ਰਧਾਨ ਪਾਸਟਰ ਸੁਰਿੰਦਰ ਪਾਲ ਝੰਡੇਰਾਂ, ਵਾਸੀਸ ਪ੍ਰਧਾਨ ਪਾਸਟਰ ਕੁਲਵਿੰਦਰ ਸਿੰਘ, ਸੈਕਟਰੀ ਪਾਸਟਰ ਸੁਖਵਿੰਦਰ ਰਾਮ, ਵਾਸੀਸ ਸੈਕਟਰੀ ਪਾਸਟਰ ਸੰਤੋਖ ਪਾਲ, ਕੈਸ਼ੀਅਰ ਪਾਸਟਰ ਸੁਰਿੰਦਰ ਰਾਮ ਬਹਿਰਾਮ, ਵਾਈਸ ਕੈਸ਼ੀਅਰ ਪਾਸਟਰ ਲਖਵੀਰ ਸਿੰਘ ਅਤੇ ਪਾਸਟਰ ਵਿਲੀਅਮ ਭੱਟੀ, ਪਾਸਟਰ ਛਿੰਦਾ ਮਸੀਹ, ਸਿਸਟਰ ਦਾਸੀ ਕਮਲਜੀਤ ਕੌਰ ਸਲਾਕਾਰ ਚੁਣੇ ਗਏ |
ਪਿਛਲੀ ਖ਼ਬਰ ਹੋਲੇ-ਮਹੱਲੇ ਨੂੰ ਸਮਰਪਿਤ ਫਰਾਲਾ ਦੀਆਂ ਸੰਗਤਾਂ ਨੇ ਲੰਗਰ ਲਗਾਇਆ ਅਗਲੀ ਖ਼ਬਰ ਗੁਰੂ ਨਾਨਕ ਦਰਬਾਰ ਬਹਿਰਾਮ ਵਿਖੇ ਧਾਰਮਿਕ ਸਮਾਗਮ ਕਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।