27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ

ਅਜੀਤ ਡੈਸਕ 23-02-2026
ਬੰਗਾ, 22 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ) - ਸਥਾਨਕ ਸੋਤਰਾਂ ਰੋਡ ਦੇ ਵਸਨੀਕ ਕੁਲਦੀਪ ਪੁੱਤਰ ਜੋਗੀ ਉਮਰ ਕਰੀਬ ਚਾਲੀ ਸਾਲ ਦੀ ਬੀਤੀ ਰਾਤ ਤਕਰੀਬਨ 12 ਵਜੇ ਬੰਗਾ-ਨਵਾਂਸ਼ਹਿਰ ਰੋਡ ਨੇੜੇ ਪਿੰਡ ਜੀਂਦੋਵਾਲ ਮੋਟਰਸਾਈਕਲ ਬੇਕਾਬੂ ਹੋਣ ਕਾਰਨ ਮੌਤ ਹੋ ਗਈ | ਹਾਦਸੇ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜੋ ਕਿ ਜਖ਼ਮਾਂ ਦੀ ਤਾਬ ਨਾ ਝਲਦੇ ਹੋਏ ਮੌਕੇ 'ਤੇ ਹੀ ਦਮ ਤੋੜ ਗਿਆ | ਹਾਦਸੇ ਵਾਲੀ ਥਾਂ 'ਤੇ ਥਾਣਾ ਸਿਟੀ ਬੰਗਾ ਦੇ ਐਸ. ਐਚ. ਓ ਸਤਨਾਮ ਸਿੰਘ ਮੌਕੇ 'ਤੇ ਪਹੁੰਚੇ | ਉਹਨਾਂ ਦੱਸਿਆ ਕਿ ਇਸ ਹਾਦਸੇ ਸਬੰਧੀ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ | ਮਿ੍ਤਕ ਦੀ ਦੇਹ ਬਾਬਾ ਗੋਲਾ ਸ਼ਮਸ਼ਾਨਘਾਟ ਦੀ ਮੋਰਚਰੀ ਵਿੱਚ ਰੱਖੀ ਗਈ ਹੈ |
ਪਿਛਲੀ ਖ਼ਬਰ 30 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਟੋਲ ਪਲਾਜ਼ਾ ਬੱਛੂਆਂ ਨੇੜੇ ਦਿਨ ਅਤੇ ਰਾਤ ਸਮੇਂ ਬਿਨਾਂ ਸੰਕੇਤ ਲਾਈਟਾਂ ਖੜ੍ਹੇ ਭਾਰੀ ਵਾਹਨ ਹਾਦਸਿਆਂ ਨੂੰ ਦੇ ਰਹੇ ਸੱਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।