23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਨੇ ਕਿ੍ਕਟ ਸੀਰੀਜ਼ 3-0 ਨਾਲ ਜਿੱਤੀ

ਅਜੀਤ ਡੈਸਕ 20-02-2026
ਕਾਠਗੜ੍ਹ, 19 ਫਰਵਰੀ (ਹਰਸਿਮਰਨਜੋਤ ਸਿੰਘ ਕਲੇਰ) - ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ, ਪੰਜਾਬ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ (ਨਿਲਟ) ਵਿਚਕਾਰ ਤਿੰਨ ਮੈਚਾਂ ਦੀ ਕਿ੍ਕਟ ਸੀਰੀਜ਼ ਖੇਡੀ ਗਈ | ਜਿਸ ਵਿੱਚ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਨੇ ਇਹ ਸੀਰੀਜ਼ 3-0 ਨਾਲ ਜਿੱਤੀ | ਟੀਮ ਨੇ ਪੂਰੀ ਲੜੀ ਦੌਰਾਨ ਸ਼ਾਨਦਾਰ ਟੀਮ ਵਰਕ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ | ਸਮਾਗਮ ਦੇ ਮੁੱਖ ਮਹਿਮਾਨ ਸੰਦੀਪ ਬੁੱਧੀਰਾਜਾ, ਸਕੱਤਰ ਰੋਪੜ ਕਿ੍ਕਟ ਐਸੋਸੀਏਸ਼ਨ ਸਨ | ਇਸ ਸਮਾਗਮ ਵਿੱਚ ਚਾਂਸਲਰ ਨਿਰਮਲ ਸਿੰਘ ਰਿਆਤ, ਵਾਈਸ-ਚਾਂਸਲਰ ਏ.ਐਸ.ਚਾਵਲਾ, ਰਜਿਸਟਰਾਰ ਬੀ.ਐਸ. ਸਤਿਆਲ ਅਤੇ ਸੀ.ਈ.ਓ ਵਿਮਲ ਰਾਏ ਦੀ ਮੌਜੂਦਗੀ ਵਿੱਚ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਡਾ. ਨਵਨੀਤ ਚੋਪੜਾ, ਡੀਨ ਯੂਨੀਵਰਸਿਟੀ ਸਕੂਲ ਆਫ਼ ਲਿਬਰਲ ਆਰਟਸ, ਸਾਇੰਸਜ਼ ਐਂਡ ਐਜੂਕੇਸ਼ਨ ਨੇ ਆਪਣੀ ਟੀਮ ਮੈਬਰਾਂ ਦੇ ਨਾਲ ਰਤਨ ਕੌਰ ਮੁਖੀ ਸਰੀਰਕ ਸਿੱਖਿਆ ਅਤੇ ਖੇਡਾਂ, ਹਰਵਿੰਦਰ ਸਿੰਘ ਏ.ਪੀ, ਨੇ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਵਿੱਚ ਅਗਵਾਈ ਕੀਤੀ |
ਪਿਛਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਨੇ ਉੁੜਾਪੜ ਅਤੇ ਚੱਕਦਾਨਾ ਸਕੂਲ 'ਚ ਵੰਡੀ ਸ਼ਟੇਸ਼ਨਰੀ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਮਾਮਲਿਆਂ 'ਚ ਕਥਿਤ ਦੋਸ਼ੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।