16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਹਲਕਾ ਬਲਾਚੌਰ ਦਾ ਇੰਚਾਰਜ ਜਲਦੀ ਲਗਾਵੇ-ਦਿਲੀ

ਅਜੀਤ ਡੈਸਕ 19-02-2026

ਮਜਾਰੀ/ਸਾਹਿਬਾ, 18 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਿਲਾਵਰ ਸਿੰਘ ਦਿਲੀ ਟੱਪਰੀਆਂ ਰਾਣੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਰਹੇ ਵਿਧਾਨ ਸਭਾ ਹਲਕਾ ਬਲਾਚੌਰ ਦੀ ਕਿਸੇ ਜ਼ਿੰਮੇਵਾਰ ਆਗੂ ਹੱਥ ਕਮਾਂਡ ਨਾ ਹੋਣ ਕਰਕੇ ਅਕਾਲੀ ਦਲ ਦੇ ਸਮਰਥਕਾਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ | ਮੈਡਮ ਸੁਨੀਤਾ ਚੌਧਰੀ ਦੇ ਦਿਹਾਂਤ ਤੋਂ ਬਾਅਦ ਹਲਕਾ ਜ਼ਿੰਮੇਵਾਰ ਆਗੂ ਤੋਂ ਸੱਖਣਾ ਪਿਆ ਹੈ | ਬਲਾਚੌਰ ਹਲਕੇ ਤੋਂ ਸਵ: ਚੌ: ਨੰਦ ਲਾਲ ਲਗਾਤਾਰ 20 ਸਾਲ ਵਿਧਾਇਕ ਬਣਦੇ ਰਹੇ ਹਨ | ਬਲਾਚੌਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਰਿਹਾ ਹੈ, ਜੋ ਅੱਜ ਵੀ ਕਾਇਮ ਹੈ | ਪਰ ਕੋਈ ਵੀ ਹਲਕਾ ਇੰਚਾਰਜ ਨਾ ਹੋਣ ਕਾਰਨ ਹਲਕੇ ਦੇ ਅਕਾਲੀ ਵਰਕਰ ਮਾਯੂਸ ਹਨ | ਉਨ੍ਹਾਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਹਲਕੇ ਦੇ ਕਿਸੇ ਵੀ ਯੋਗ ਆਗੂ ਨੂੰ ਜਲਦੀ ਹਲਕੇ ਦੀ ਵਾਗਡੋਰ ਸੰਭਾਲੀ ਜਾਵੇ ਤਾਂ ਜੋ ਬਲਾਚੌਰ ਦਾ ਅਕਾਲੀ ਦਲ ਇਕ ਝੰਡੇ ਥੱਲੇ ਇਕੱਠਾ ਹੋ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਪਣਾ ਪਹਿਲੇ ਵਾਲਾ ਜਲਵਾ ਮੁੜ ਦਿਖਾ ਸਕੇ | ਇਸ ਮੌਕੇ ਉਨ੍ਹਾਂ ਨਾਲ ਜਥੇ: ਮੋਹਣ ਸਿੰਘ ਤੇ ਜਥੇ: ਹਰਭਜਨ ਸਿੰਘ ਵੀ ਮੌਜੂਦ ਸਨ |

ਪਿਛਲੀ ਖ਼ਬਰ ਸਿਹਤ ਵਿਭਾਗ ਗੁਣਵੱਤਾਪੂਰਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ -ਸਿਵਲ ਸਰਜਨ ਅਗਲੀ ਖ਼ਬਰ ਕਿਸਾਨ ਦਾਲਾਂ ਦੀਆਂ ਫਸਲਾਂ ਤੋਂ ਚੰਗਾ ਮੁਨਾਫ਼ਾ ਕਮਾ ਸਕਦੇ ਹਨ-ਡਾ. ਨਿਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।