ਬਹਿਰਾਮ, 29 ਜਨਵਰੀ (ਨਛੱਤਰ ਸਿੰਘ ਬਹਿਰਾਮ)-ਆਯੁਸ਼ ਕਮਿਸ਼ਨਰ ਪੰਜਾਬ, ਡਾਇਰੈਕਟਰ ਆਯੂਰਵੈਦਿਕ ਪੰਜਾਬ ਡਾ. ਰਮਨ ਖੰਨਾ ਮੁਖੀ ਹੋਮਿਓਪੈਥੀ ਪੰਜਾਬ ਅਤੇ ਡਾ. ਹਰਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਸਰਬਜੀਤ ਕੌਰ, ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਰਾਜੀਵ ਜਿੰਦੀਆ ਦੀ ਯੋਗ ਅਗਵਾਈ 'ਚ ਆਯੁਸ਼ ਅਰੋਗਿਆ ਕੇਂਦਰ ਬਹਿਰਾਮ ਵਿਖੇ ਮੁਫ਼ਤ ਆਯੂਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ | ਉਕਤ ਕੈਂਪ ਦਾ ਉਦਘਾਟਨ ਸਰਪੰਚ ਮੋਹਨ ਲਾਲ ਭੁੱਟਾ ਨੇ ਕੀਤਾ | ਕੈਂਪ ਦੌਰਾਨ ਡਾ. ਸ਼ੁੱਭ ਕਾਮਨਾ, ਡਾ. ਜੋਤੀ, ਡਾ. ਹਰਜਿੰਦਰ ਸਿੰਘ ਅਤੇ ਡਾ. ਨੇਹਾ ਸੋਨੀ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਹੋਮਿਓਪੈਥੀ ਦਵਾਈਆਂ ਦਿੱਤੀਆਂ | ਇਸੇ ਮੌਕੇ ਜਗਰੂਪ ਅਤੇ ਸਤੀਸ਼ ਲਾਲ ਫਾਰਮਾਸਿਸਟ, ਸਤਿੰਦਰ ਸਿੰਘ ਹੋਮਿਓਪੈਥੀ ਫਾਰਮਾਸਿਸਟ, ਕੈਂਪ ਇੰਚਾਰਜ ਡਾਕਟਰ ਰਮਨਦੀਪ ਆਯੂਰਵੈਦ ਵਿਭਾਗ ਅਤੇ ਡਾ. ਹਰਜਿੰਦਰ ਸਿੰਘ ਹੋਮਿਓਪੈਥੀ ਵਿਭਾਗ ਵੱਲੋਂ ਮਰੀਜ਼ਾਂ ਨੂੰ ਆਯੂਰਵੈਦ ਅਤੇ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ ਤੇ ਬਿਮਾਰੀਆਂ ਦੀ ਰੋਕਥਾਮ, ਬਚਾਅ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਮੋਹਣ ਲਾਲ ਸਰਪੰਚ ਬਹਿਰਾਮ, ਮੈਂਬਰ ਬਲਾਕ ਸੰਮਤੀ ਮਹਿੰਦਰ ਪਾਲ, ਭਾਈ ਜਗਮੋਹਣ ਸਿੰਘ ਹੈੱਡ ਗ੍ਰੰਥੀ, ਪੰਚ ਬਲਬੀਰ ਰਾਮ, ਪੰਚ ਰੀਨਾ, ਸੁਖਵਿੰਦਰ ਘੋਨਾ, ਤਰਸੇਮ ਲਾਲ, ਰਣਧੀਰ ਸਿੰਘ, ਅਨੂਪ ਸਿੰਘ, ਰਜਨੀ ਬਾਲਾ ਯੋਗਾ ਇੰਸਟ੍ਰਕਟਰ, ਪਰਮਜੀਤ ਕੌਰ ਟਰੇਡ ਦਾਈ, ਨੰਬਰਦਾਰ ਹਰਜਿੰਦਰ ਸਿੰਘ, ਦਵਿੰਦਰ ਬਤਰਾ, ਚਮਨ ਲਾਲ ਕਲਸੀ ਆਦਿ ਹਾਜ਼ਰ ਸਨ |