10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਬੀ.ਡੀ.ਸੀ. ਵਲੋਂ ਗਣਤੰਤਰ ਦਿਵਸ ਮੌਕੇ ਪਰਿਵਾਰਕ ਮੈਂਬਰਾਂ ਸਮੇਤ ਖ਼ੂਨਦਾਨ ਕਰਨ ਵਾਲੇ ਸਨਮਾਨਿਤ

ਅਜੀਤ ਡੈਸਕ 28-01-2026
ਨਵਾਂਸ਼ਹਿਰ, (ਹਰਮਿੰਦਰ ਸਿੰਘ ਪਿੰਟੂ)-ਦਿਨ-ਰਾਤ ਖੂਨਦਾਨ ਸੇਵਾਵਾਂ ਨੂੰ ਸਮਰਪਿਤ ਸੰਸਥਾ ਬੀ.ਡੀ.ਸੀ. ਬਲੱਡ ਸੈਂਟਰ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਭਵਨ ਦੇ ਮੁੱਖ ਦੁਆਰ 'ਤੇ ਕੌਮੀ ਝੰਡੇ ਨੂੰ ਸੰਸਥਾ ਦੇ ਪ੍ਰਧਾਨ ਐਸ.ਕੇ.ਸਰੀਨ ਵਲੋਂ ਲਹਿਰਾਉਣ ਉਪਰੰਤ ਕੌਮੀ ਗੀਤ ਵਿਚਕਾਰ ਸਲਾਮੀ ਦਿੱਤੀ ਗਈ | ਬੀਤੇ ਸਾਲ ਦੌਰਾਨ ਇੱਕੋ ਖੂਨਦਾਨ ਕੈਂਪ ਵਿੱਚ ਪਰਿਵਾਰਕ ਮੈਂਬਰਾਂ ਵਲੋਂ ਸਾਂਝੇ ਤੌਰ 'ਤੇ ਖੂਨਦਾਨ ਕਰਨ ਵਾਲੇ ਦਾਨੀਆਂ ਬਚਿੱਤਰ ਸਿੰਘ, ਮਨਪ੍ਰੀਤ ਸਿੰਘ, ਦਲਜੀਤ ਰਾਮ, ਹਰਸ਼ ਗੰਗੜ, ਨਿਰਮਲ ਦਾਸ, ਕਿ੍ਸ਼ਨ, ਤੇਜ ਪਾਲ, ਅਮਨਦੀਪ ਕੌਰ, ਤਰਲੋਚਨ ਚੇਚੀ, ਪੁਸ਼ਪ ਚੇਚੀ, ਰੋਹਣੀ ਚੌਧਰੀ, ਪਵਨਜੀਤ, ਕੇਤਨ ਚੌਧਰੀ, ਹਰਦੇਵ ਸਿੰਘ, ਮਨਪ੍ਰੀਤ ਸਿੰਘ, ਅਮਰਜੀਤ ਸਿੰਘ, ਏਕਮਜੋਤ ਸਿੰਘ, ਜਸਵਿੰਦਰ ਸਿੰਘ, ਇੰਦਰਪ੍ਰੀਤ ਸਿੰਘ, ਨਰਿੰਦਰ ਸਿੰਘ, ਤਨਬੀਰ ਸਿੰਘ, ਜਸਵਿੰਦਰ ਪਾਲ ਸਹਿਜਲ, ਨਵਨੀਤ ਸਹਿਜਲ, ਬਲਵਿੰਦਰ ਸਿੰਘ, ਸਨਮੀਤ ਸਿੰਘ, ਗੁਰਜੀਤ ਕੌਰ ਕਪੂਰ, ਅਕਾਸ਼ਦੀਪ ਸਿੰਘ ਕਪੂਰ, ਮਨਜੀਤ ਕੌਰ ਨਾਲ ਅਮਰੀਕ ਸਿੰਘ, ਸੁਖਸਿਮਰਨ ਸਿੰਘ, ਗੁਰਮੀਤ ਕੌਰ ਨਾਲ ਮਨਜੀਤ ਸਿੰਘ, ਸਿਮਰਨਜੀਤ ਸਿੰਘ, ਸੁਖਵਿੰਦਰ ਸਿੰਘ, ਕਰਨਦੀਪ ਸਿੰਘ, ਰਮਨਦੀਪ ਸਿੰਘ, ਹਰਪ੍ਰੀਤ ਕੌਰ ਭੱਟੀ ਅਤੇ ਬੀਰਬਲ ਤੱਖੀ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਅਹੁਦੇਦਾਰ ਐਸ.ਕੇ.ਸਰੀਨ, ਜੇ.ਐਸ.ਗਿੱਦਾ, ਪ੍ਰਵੇਸ਼ ਕੁਮਾਰ, ਸ੍ਰੀਮਤੀ ਸੁਰਿੰਦਰ ਕੌਰ ਤੂਰ, ਰਾਜਿੰਦਰ ਕੌਰ ਗਿੱਦਾ, ਡਾ.ਅਜੇ ਬੱਗਾ, ਨੋਬਲ ਸਰੀਨ, ਯੁਵਰਾਜ ਕਾਲ੍ਹੀਆ, ਨਰਿੰਦਰ ਸਿੰਘ ਭਾਰਟਾ, ਡਾ.ਨਿੱਕੀਤਾ ਪੁਰੀ, ਮੈਨੇਜਰ ਮਨਮੀਤ ਸਿੰਘ, ਰਾਜਿੰਦਰ ਠਾਕੁਰ, ਰਾਜ਼ੀਵ ਭਾਰਦਵਾਜ, ਜਤਿੰਦਰ ਸਿੰਘ, ਗੌਰਵ ਬਾਲੂ, ਮਲਕੀਅਤ ਸਿੰਘ ਸੜੋਆ, ਮੁਕੇਸ਼ ਕਾਹਮਾ, ਹਿਤੇਂਦਰ ਖੰਨਾ, ਸੀਮਾ ਮਿਸ਼ਰਾ, ਅਸ਼ੀਸ਼ ਕੁਮਾਰ, ਅਨੀਤਾ ਕੁਮਾਰੀ, ਪਿ੍ਅੰਕਾ ਕੌਸ਼ਲ, ਨੇਹਾ ਕੌਸ਼ਲ, ਨਰਿੰਦਰ ਕੁਮਾਰ, ਬੀਨਾ, ਮਨਦੀਪ, ਸੁਨੈਨਾ, ਮੰਦਨਾ, ਖੂਨਦਾਨੀ ਪਰਿਵਾਰ ਤੇ ਪ੍ਰੇਰਕ ਹਾਜ਼ਰ ਸਨ |
ਪਿਛਲੀ ਖ਼ਬਰ ਪੱਤਰਕਾਰ ਪ੍ਰੇਮੀ ਸੰਧਵਾਂ ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਸੰਗਤਾਂ ਮਹਾਰਾਜ ਗਰੀਬਦਾਸੀ ਬਾਣੀ ਦਾ ਲਾਹਾ ਲੈਣ-ਚਰਨਜੀਤ ਭਾਟੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।