10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਧਾਰਮਿਕ ਅਸਥਾਨ ਚੁਸ਼ਮਾ ਵਿਖੇ ਪਾਰਕਿੰਗ ਦਾ ਨਵੀਨੀਕਰਨ ਅਤੇ ਬੂਟੇ ਲਗਾਉਣ ਦਾ ਕੰਮ ਸ਼ੁਰੂ

ਅਜੀਤ ਡੈਸਕ 28-01-2026
ਮਜਾਰੀ/ਸਾਹਿਬਾ, 27 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਮਜਾਰੀ ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਲੱਖ ਦਾਤਾ ਪੀਰ ਭੈਰੋਂ ਯਤੀ ਮੰਦਰ ਚੁਸ਼ਮਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਪਾਰਕਿੰਗ ਵਿੱਚ ਮਿੱਟੀ ਪਾਉਣ ਅਤੇ ਦਰਖ਼ਤ ਤੇ ਫੁੱਲ ਬੂਟੇ ਲਗਾ ਕੇ ਸੁੰਦਰੀਕਰਨ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਕਮੇਟੀ ਦੇ ਮੁੱਖ ਸੇਵਾਦਾਰ ਤਰਸੇਮ ਸਿੰਘ ਅਤੇ ਸੈਕਟਰੀ ਜੋਗਾ ਨੇ ਦੱਸਿਆ ਕਿ ਸੰਗਤਾਂ ਦੀ ਦਿਨੋਂ ਦਿਨ ਵੱਧ ਦੀ ਜਾ ਰਹੀ ਆਮਦ ਕਾਰਨ ਦਰਬਾਰ ਨੂੰ ਜਾਂਦੇ ਰਸਤੇ ਚੌੜੇ ਕਰਕੇ ਬਣਾਏ ਜਾ ਰਹੇ ਹਨ | ਦੁਕਾਨਦਾਰਾਂ ਲਈ ਦੁਕਾਨਾਂ ਲਗਾਉਣ ਅਤੇ ਗੱਡੀਆਂ ਤੇ ਦੋ ਪਹੀਆਂ ਵਾਹਨਾਂ ਦੇ ਖੜੇ ਕਰਨ ਲਈ ਪਾਰਕਿੰਗ ਵਾਲੀ ਜਗ੍ਹਾ ਵਿਚ ਮਿੱਟੀ ਪਾ ਕੇ ਉੱਚਾ ਕੀਤਾ ਜਾ ਰਿਹਾ ਹੈ | ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਸਾਰੇ ਥਾਵਾਂ 'ਤੇ ਛਾਂਦਾਰ, ਫਲਾਂ ਵਾਲੇ ਦਰਖ਼ਤ ਅਤੇ ਫੁੱਲਾਂ ਦੇ ਸਜਾਵਟੀ ਬੂਟੇ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਸੇਵਾ ਵਿਚ ਗੁਰਨਾਮ ਸਿੰਘ ਸਿੰਬਲ ਮਜਾਰਾ ਨੇ ਇੱਕ ਲੱਖ, ਕੁਲਵਿੰਦਰ ਸਿੰਘ ਗੋਰਾ ਸਜਾਵਲਪੁਰ ਨੇ ਪੰਜਾਹ ਹਜ਼ਾਰ, ਜੋਗਾ ਸਿੰਘ ਸਿਕੰਦਰਪੁਰ ਨੇ ਪੰਦਰਾਂ ਹਜ਼ਾਰ, ਲਖਵੀਰ ਸਿੰਘ ਚੱਕ ਫੁੱਲੂ ਨੇ ਗਿਆਰਾਂ ਹਜ਼ਾਰ ਅਤੇ ਜਰਨੈਲ ਸਿੰਘ ਜਾਡਲਾ ਨੇ 5100 ਦਾ ਹਿੱਸਾ ਪਾਇਆ | ਇਸ ਮੌਕੇ ਸੂਬੇ: ਸੁਰਜੀਤ ਸਿੰਘ ਝੱਜ, ਅਵਤਾਰ ਸਿੰਘ ਪਵਿਆਲ, ਕੁਲਦੀਪ ਸਿੰਘ, ਮੱਖਣ ਸਿੰਘ ਖ਼ਜ਼ਾਨਚੀ, ਗੁਰਬਖ਼ਸ਼ ਸਿੰਘ ਸਿੰਬਲ ਮਜਾਰਾ, ਉਕਾਂਰ ਸਿੰਘ ਸਿੰਬਲ ਮਜਾਰਾ, ਪੀਤੂ ਨਾਈ ਮਜਾਰਾ, ਸੁੱਖਾ ਰੱਕੜਾਂ ਢਾਹਾ, ਸੱੁਖਾ ਸਾਹਦੜਾ, ਮੱਖਣ ਪਨੇਸਰ ਗੁੱਲਪੁਰ ਸਾਰੇ ਕਮੇਟੀ ਮੈਂਬਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੰਗਤਾਂ ਮਹਾਰਾਜ ਗਰੀਬਦਾਸੀ ਬਾਣੀ ਦਾ ਲਾਹਾ ਲੈਣ-ਚਰਨਜੀਤ ਭਾਟੀਆ ਅਗਲੀ ਖ਼ਬਰ ਬਾਬਾ ਕਾਬਲੀ ਦੀ ਯਾਦ ਨੂੰ ਸਮਰਪਿਤ ਪੱਲੀ ਝਿੱਕੀ ਵਿਖੇ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।