10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਬਾਬਾ ਕਾਬਲੀ ਦੀ ਯਾਦ ਨੂੰ ਸਮਰਪਿਤ ਪੱਲੀ ਝਿੱਕੀ ਵਿਖੇ ਲੰਗਰ ਲਗਾਇਆ

ਅਜੀਤ ਡੈਸਕ 28-01-2026
ਬੰਗਾ, 27 ਜਨਵਰੀ (ਕੁਲਦੀਪ ਸਿੰਘ ਪਾਬਲਾ)-ਬਾਬਾ ਸ਼ਾਹ ਕਮਾਲ, ਬਾਬਾ ਚਾਓ, ਬਾਬਾ ਜਤੀ ਝਿੱੜੀ ਵਾਲਿਆਂ ਦੇ ਅਸਥਾਨ ਦੇ ਪਹਿਲੇ ਸੇਵਾਦਾਰ ਬਾਬਾ ਕਾਬਲੀ ਜੀ ਦੀ ਯਾਦ ਨੂੰ ਸਮਰਪਿਤ ਬੁੱਧ ਸਿੰਘ, ਸੁਧ ਸਿੰਘ, ਚਰਨਜੀਤ ਸਿੰਘ ਜੀਤਾ, ਮਾਤਾ ਸੁਰਜੀਤ ਕੌਰ ਅਤੇ ਐਨ.ਆਰ.ਆਈ ਬਲਵੀਰ ਸਿੰਘ ਯੂ.ਐਸ.ਏ, ਜਸਬੀਰ ਸਿੰਘ ਕੈਨੇਡਾ, ਰਜਿੰਦਰ ਸਿੰਘ ਕਾਲਾ ਯੂ.ਕੇ, ਮਨਜਿੰਦਰ ਸਿੰਘ ਯੂ.ਕੇ ਦੇ ਪਰਿਵਾਰਾਂ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਗਈ | ਇਸ ਦੌਰਾਨ ਬਾਬਾ ਕਾਬਲੀ ਜੀ ਦੇ ਅਸਥਾਨ 'ਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਸੰਗਤਾਂ ਨੂੰ ਲੰਗਰ ਛਕਾਉਣ ਦੀ ਸੇਵਾ ਸ਼ੁਰੂ ਕੀਤੀ ਗਈ | ਇਸ ਮੌਕੇ ਸੇਵਾਦਾਰ ਭੁਪਿੰਦਰ ਸਿੰਘ ਪੇਂਟਰ, ਗੁਰਮੀਤ ਕੌਰ ਪੰਚ, ਮਨਜਿੰਦਰ ਸਿੰਘ ਪਾਬਲਾ, ਜਸਵਿੰਦਰ ਸਿੰਘ, ਸਤਵੀਰ ਪਾਬਲਾ, ਮਨਪ੍ਰੀਤ ਸਿੰਘ ਪਾਬਲਾ, ਕਮਲਪ੍ਰੀਤ ਕੌਰ, ਨਵਜੀਤ ਕੌਰ ਨੇਹਾ, ਸਿਮਰਨ ਸੈਣੀ, ਪ੍ਰੀਤ, ਸ਼ਿਵਮਦੀਪ ਸਿੰਘ, ਆਕਾਸ਼ਦੀਪ ਸਿੰਘ ਪਾਬਲਾ, ਮਨਪ੍ਰੀਤ ਸਿੰਘ, ਏਕਨੂਰ ਸਿੰਘ ਪਾਬਲਾ, ਸਾਹਿਬ ਅਤੇ ਸਮੂਹ ਸੇਵਾਦਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਧਾਰਮਿਕ ਅਸਥਾਨ ਚੁਸ਼ਮਾ ਵਿਖੇ ਪਾਰਕਿੰਗ ਦਾ ਨਵੀਨੀਕਰਨ ਅਤੇ ਬੂਟੇ ਲਗਾਉਣ ਦਾ ਕੰਮ ਸ਼ੁਰੂ ਅਗਲੀ ਖ਼ਬਰ ਕਰਾਵਰ ਵਿਖੇ ਨਗਰ ਕੀਰਤਨ 30 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।