ਮਜਾਰੀ/ਸਾਹਿਬਾ, 22 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਪਰੇ ਹਟਾ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪਿੰਡਾਂ ਵਿਚ ਖੇਡ ਕ੍ਰਾਂਤੀ ਤਹਿਤ ਖੇਡ ਸਟੇਡੀਅਮ ਮਨਜੂਰ ਕੀਤੇ ਹਨ | ਜਿਸ ਤਹਿਤ ਪਿੰਡ ਸਾਹਦੜਾ ਵਿਖੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਖੇਡ ਸਟੇਡੀਅਮ ਉਸਾਰਨ ਵਾਸਤੇ ਮਨਜੂਰੀ ਦਿੱਤੀ ਗਈ | ਜਿਸ ਦਾ ਪੰਚਾਇਤੀ ਰਾਜ ਅਤੇ ਡਿਵੈਲਪਮੈਂਟ ਵਿਭਾਗ ਬਲਾਚੌਰ ਦੇ ਐਸ.ਡੀ.ਓ ਪ੍ਰਦੀਪ ਸੂਦ ਅਤੇ ਜੇ.ਈ ਅਵਤਾਰ ਸਿੰਘ ਵਲੋਂ ਸਰਪੰਚ ਸੁਰਿੰਦਰਪਾਲ ਅਤੇ ਗੁਰਨੇਕ ਸਿੰਘ ਪੰਚ ਨੂੰ ਨਾਲ ਲੈ ਕੇ ਥਾਂ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਸੂਦ ਨੇ ਦੱਸਿਆ ਕਿ ਇਥੇ ਖੇਡ ਸਟੇਡੀਅਮ ਬਣਾਉਣ ਦਾ ਕੰਮ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ | ਸਮੂਹ ਪੰਚਾਇਤ ਤੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ ਦਾ ਖੇਡ ਸਟੇਡੀਅਮ ਦਾ ਕੰਮ ਸ਼ੁਰ ਕਰਵਾਉਣ ਲਈ ਧੰਨਵਾਦ ਕੀਤਾ |