ਬੰਗਾ, 21 ਜਨਵਰੀ (ਕੁਲਦੀਪ ਸਿੰਘ ਪਾਬਲਾ)-ਪਿੰਡ ਪੱਦੀ ਮੱਠਵਾਲੀ ਦੇ ਪ੍ਰਾਚੀਨ ਸ਼ਿਵ ਮੰਦਰ 'ਚ ਚੋਰਾਂ ਵਲੋਂ ਚੋਰੀ ਕੀਤੀ ਗਈ | ਇਸ ਸੰਬੰਧੀ ਸੁਰਿੰਦਰ ਮੋਹਨ ਨੇ ਦੱਸਿਆ ਕਿ ਸ਼ਿਵ ਮੰਦਰ ਦਾ ਪੁਜਾਰੀ ਆਪਣੇ ਰਿਸ਼ਤੇਦਾਰਾਂ ਦੇ ਗਿਆ ਹੋਇਆ ਸੀ ਅਤੇ ਉਸੇ ਰਾਤ ਚੋਰ ਮੰਦਰ ਦੇ ਕਮਰੇ ਦਾ ਤਾਲਾ ਤੋੜ ਕੇ ਗੈਸ ਸਿਲੰਡਰ, ਬੈਟਰੀ ਇਨਵਰਟਰ ਅਤੇ ਹੋਰ ਕੀਮਤੀ ਭਾਂਡੇ ਚੋਰੀ ਕਰਕੇ ਰਫੂ ਚੱਕਰ ਹੋ ਗਏ | ਇਸ ਦੌਰਾਨ ਚੋਰ ਚਾਬੀ ਨਾਲ ਮੰਦਰ ਦੀ ਗੋਲਕ ਦਾ ਤਾਲਾ ਖੋਲ ਕੇ ਉਸ ਵਿੱਚੋਂ ਵੀ ਨਕਦੀ ਲੈ ਗਏ | ਸੁਰਿੰਦਰ ਮੋਹਨ ਨੇ ਦੱਸਿਆ ਕਿ ਇਸ ਚੋਰੀ ਦੀ ਸੂਚਨਾ ਸਦਰ ਥਾਣਾ ਬੰਗਾ ਵਿੱਚ ਲਿਖਤੀ ਰੂਪ ਵਿੱਚ ਦੇ ਦਿੱਤੀ ਹੈ | ਇਸ ਮੌਕੇ ਸੁਰਿੰਦਰ ਮੋਹਨ, ਪੰਡਿਤ ਸੁਨੀਲ ਦੱਤ ਹਾਜ਼ਰ ਸਨ |