ਮੁਕੇਰੀਆਂ, 20 ਜਨਵਰੀ (ਰਾਮਗੜ੍ਹੀਆ) -ਉਪ ਮੰਡਲ ਅਫ਼ਸਰ ਪਾਵਰ ਕੌਮ ਮੁਕੇਰੀਆਂ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ 21 ਜਨਵਰੀ ਨੂੰ 66 ਕੇ.ਵੀ ਸਬ ਸਟੇਸ਼ਨ ਮੁਕੇਰੀਆਂ ਤੋਂ ਚੱਲਦੇ 11 ਕੇ.ਵੀ ਕਤਰਾਲਾ ਫੀਡਰ ਅਤੇ 11 ਕੇ.ਵੀ ਦਾਰਾਪੁਰ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਹਿਤ ਬਿਜਲੀ ਸਪਲਾਈ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤੱਕ ਬੰਦ ਰਹੇਗੀ | ਜਿਸ ਕਾਰਨ ਫੱਤੂਵਾਲ, ਜਲਾਲਾ, ਕਾਲਾ ਮੰਜ, ਕਤਰਾਲਾ, ਕਤਰਾਲਾ ਬਲੋ, ਚੌਹਾਨ ਬਰਿਆਹਾ, ਜੀਣੋਵਾਲ ਆਦਿ ਖੇਤਰ ਦੀ ਬਿਜਲੀ ਸਪਲਾਈ ਬੰਦ ਰਹੇਗੀ |