ਬਹਿਰਾਮ, 20 ਜਨਵਰੀ (ਨਛੱਤਰ ਸਿੰਘ ਬਹਿਰਾਮ)-ਸਵ: ਸ਼ਾਮ ਸਿੰਘ ਅਟਵਾਲ ਦੀ ਯਾਦ 'ਚ ਚਾਚਾ ਪਿਆਰਾ ਸਿੰਘ ਅਟਵਾਲ ਕੋਠੀ ਵਾਲੇ ਚੈਰੀਟੇਬਲ ਸੁਸਾਇਟੀ, ਗਰਾਮ ਪੰਚਾਇਤ ਬਹਿਰਾਮ ਵਲੋਂ ਦਿ੍ਸ਼ਟੀ ਆਈ ਕੇਅਰ ਹਸਪਤਾਲ ਬੰਗਾ ਦੇ ਸਹਿਯੋਗ ਨਾਲ ਬਹਿਰਾਮ ਵਿਖੇ ਅੱਖਾਂ ਦਾ ਮੁਫ਼ਤ ਮੈਡੀਕਲ ਜਾਂਚ ਤੇ ਆਪ੍ਰੇਸ਼ਨ ਕੈਂਪ ਅਤੇ ਹੋਮਿਓਪੈਥਿਕ ਮੈਡੀਕਲ ਜਾਂਚ ਕੈਂਪ 8 ਫਰਵਰੀ ਦਿਨ ਐਤਵਾਰ ਨੂੰ ਲਗਾਇਆ ਜਾਵੇਗਾ | ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਅਟਵਾਲ ਯੂ.ਐਸ.ਏ ਨੇ ਦੱਸਿਆ ਕਿ ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ, ਲੋੜਵੰਦ ਮਰੀਜ਼ਾਂ ਦੀਆ ਅੱਖਾਂ ਦੇ ਆਪ੍ਰੇਸ਼ਨ ਅਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਇਸ ਮੌਕੇ ਉਪ ਪ੍ਰਧਾਨ ਇਕਬਾਲ ਸਿੰਘ ਅਟਵਾਲ ਕੈਨੇਡਾ, ਰਣਜੀਤ ਸਿੰਘ ਅਟਵਾਲ ਯੂ.ਐਸ.ਏ, ਤਰਸੇਮ ਸਿੰਘ ਅਟਵਾਲ ਯੂ. ਐਸ. ਏ, ਬਲਕਾਰ ਸਿੰਘ ਕਾਰੀ ਅਟਵਾਲ ਕੈਨੇਡਾ, ਸੁਰਿੰਦਰ ਸਿੰਘ ਛਿੰਦਾ ਅਟਵਾਲ, ਸ਼ਿਵਦੇਵ ਸਿੰਘ ਸੰਧੂ, ਸੁਖਵਿੰਦਰ ਸਿੰਘ ਰੰਧਾਵਾ, ਨੰਬਰਦਾਰ ਜਸਵਿੰਦਰ ਸਿੰਘ, ਮਲਕੀਤ ਸਿੰਘ ਅਟਵਾਲ, ਚਰਨਜੀਤ ਸਿੰਘ ਰੰਧਾਵਾ, ਰਾਜਿੰਦਰ ਸਿੰਘ ਅਟਵਾਲ, ਮੋਹਣ ਲਾਲ ਭੁੱਟਾ, ਰਮਨਪ੍ਰੀਤ ਸਿੰਘ ਰੰਧਾਵਾ, ਗੁਰਵੀਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ |