22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਮਾਤਾ ਹਰਭਜਨ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਅਜੀਤ ਡੈਸਕ 21-01-2026
ਸੜੋਆ, 20 ਜਨਵਰੀ (ਹਰਮੇਲ ਸਹੂੰਗੜਾ)-ਸਾਬਕਾ ਪੰਚ ਸਵ: ਅਜੀਤ ਸਿੰਘ ਦੀ ਧਰਮ ਪਤਨੀ ਮਾਤਾ ਹਰਭਜਨ ਕੌਰ ਖੇਲਾ ਜੋ ਕਿ ਕਾਫੀ ਲੰਮੇ ਸਮੇਂ ਤੋਂ ਬਿਮਾਰ ਸਨ ਤੇ ਜਿਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਦੌਰਾਨ ਉਨ੍ਹਾਂ ਦੇ ਪਿੰਡ ਸਹੂੰਗੜਾ ਦੇ ਸਿੰਘ ਸਭਾ ਗੁਰਦੁਆਰਾ ਵਿਖੇ ਪਾਠ ਦੇ ਭੋਗ ਪਾਏ ਗਏ | ਅਰਦਾਸ ਉਪਰੰਤ ਕੀਰਤਨੀ ਜਥਾ ਜਸਪ੍ਰੀਤ ਸਿੰਘ ਨਾਗਰਾ, ਮਦਨ ਸਿੰਘ ਮੁਸਾਫਰ ਸਿੰਬਲ ਮਜਾਰਾ ਅਤੇ ਬਲਕਾਰ ਸਿੰਘ ਬੇਲੀ ਦੇ ਜਥੇ ਨੇ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਜਥੇ. ਪਿਆਰਾ ਸਿੰਘ ਨੇ ਕਿਹਾ ਕਿ ਸਾਨੂੰ ਸਭ ਤੋਂ ਪਹਿਲਾਂ ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਸਾਨੂੰ ਜਨਮ ਤੋਂ ਲੈ ਕੇ ਪੜ੍ਹਨਾ ਲਿਖਣਾ ਚੰਗੇ ਸੰਸਕਾਰ ਦਿੱਤੇ | ਉਨ੍ਹਾਂ ਦੇ ਪੁੱਤਰ ਸੰਤੋਖ ਸਿੰਘ ਖੇਲਾ ਤੇ ਉਨ੍ਹਾਂ ਦੀ ਧਰਮ ਪਤਨੀ ਜਸਵਿੰਦਰ ਕੌਰ ਨੇ ਆਖਰੀ ਦਮ ਤੱਕ ਸਰਵਣ ਪੁੱਤ ਦੀ ਤਰ੍ਹਾਂ ਸੇਵਾ ਕੀਤੀ ਹੈ | ਇਸ ਮੌਕੇ ਜਥੇਦਾਰ ਸਤਨਾਮ ਸਿੰਘ ਸਹੂੰਗੜਾ, ਕੁਲਵਿੰਦਰ ਸਿੰਘ ਕੁੱਕੜ ਮਜਾਰਾ, ਮਾਸਟਰ ਮੁਖਤਿਆਰ ਸਿੰਘ, ਸਤਨਾਮ ਸਿੰਘ ਖੇਲਾ, ਹਰਨੇਕ ਸਿੰਘ ਖੇਲਾ, ਪਰਗਣ ਸਿੰਘ ਇਟਲੀ ਨਿਵਾਸੀ, ਸਤਨਾਮ ਸਿੰਘ ਆਪ ਪ੍ਰਧਾਨ, ਦੁਕਾਨਦਾਰ ਜੁਝਾਰ ਸਿੰਘ ਖੇਲਾ, ਕੁਲਵਿੰਦਰ ਸਿੰਘ, ਮਝੈਲ ਸਿੰਘ, ਦਲਜੀਤ ਸਿੰਘ ਪੰਜਾਬ ਪੁਲਿਸ, ਪਾਖਰ ਸਿੰਘ, ਕੈਪਟਨ ਕੇਵਲ ਸਿੰਘ, ਗਿਆਨੀ ਗੁਰਬਚਨ ਸਿੰਘ, ਬਾਬਾ ਰਣਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਹਿਰਾਮ 'ਚ ਅੱਖਾਂ ਦਾ ਮੁਫ਼ਤ ਮੈਡੀਕਲ ਜਾਂਚ ਅਤੇ ਆਪ੍ਰੇਸ਼ਨ ਕੈਂਪ 8 ਫਰਵਰੀ ਨੂੰ ਅਗਲੀ ਖ਼ਬਰ ਮਾਸ ਮੀਡੀਆ ਵਿੰਗ ਨੇ ਸਿਹਤ ਪੋ੍ਰਗਰਾਮਾਂ ਸੰਬੰਧੀ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।