ਬੰਗਾ, 20 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਮੰਗੂਵਾਲ ਵਿਚ 'ਯੁੱਧ ਨਸ਼ਿਆਂ ਵਿਰੁੱਧ' ਰੈਲੀ ਕੱਢੀ ਗਈ, ਜਿਸ ਦੀ ਅਗਵਾਈ ਅਮਰਜੀਤ ਪੰਚਾਇਤ ਸੈਕਟਰੀ ਨੇ ਕੀਤੀ | ਇਸ ਰੈਲੀ 'ਚ ਸਰਪੰਚ ਜਸਵੀਰ ਕੌਰ, ਨਰਿੰਦਰਜੀਤ ਕੌਰ ਸਾਬਕਾ ਸਰਪੰਚ, ਕੇਵਲ ਸਿੰਘ ਸਾਬਕਾ ਸਰਪੰਚ, ਜਸਬੀਰ ਸਿੰਘ ਨੰਬਰਦਾਰ, ਸ਼ਰਨਜੀਤ ਸਿੰਘ ਬੇਦੀ, ਬਾਵਨ ਕੁਮਾਰ, ਬਿੱਟੂ ਕੁਮਾਰ, ਪੂਰਨ ਸਿੰਘ, ਨਰਿੰਦਰ ਕੌਰ ਪੰਚ, ਪ੍ਰੇਮ ਲਤਾ, ਨਰੇਗਾ ਵਰਕਰ, ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ, ਮਾਸਟਰ ਮਦਨ ਲਾਲ ਅਤੇ ਹੋਰ ਪਿੰਡ ਵਾਸੀ ਸ਼ਾਮਿਲ ਹੋਏ | ਇਸ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਨਸ਼ੇ ਦੇ ਪ੍ਰਭਾਵਾਂ ਦਾ ਜ਼ਿਕਰ ਕੀਤਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ | ਪਿੰਡ ਵਾਸੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਲਿਆ | ਅੰਤ 'ਚ ਸਮੋਸੇ ਅਤੇ ਚਾਹ ਦਾ ਲੰਗਰ ਪੰਚਾਇਤ ਵਲੋਂ ਵਰਤਾਇਆ ਗਿਆ |