03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸੇਵਾ ਮੁਕਤ ਕਾਨੂੰਗੋ/ਪਟਵਾਰੀਆਂ ਨੇ ਸਾਲ 2026 ਨੂੰ ਜੀ ਆਇਆਂ ਆਖਿਆ

ਅਜੀਤ ਡੈਸਕ 02-01-2026
ਨਵਾਂਸ਼ਹਿਰ, 1 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਦੀ ਰੈਵੇਨਿਊ ਸੇਵਾ ਮੁਕਤ ਕਾਨੂੰਗੋ/ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਥੀਆਂ ਨੇ ਹਰਭਜਨ ਸਿੰਘ ਜਾਡਲੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ ਕਿੰਗਜ਼ ਰਿਜੰਸੀਂ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ ਨਵਾਂ ਸਾਲ 2026 ਦੇ ਆਉਣ 'ਤੇ ਕੇਕ ਕੱਟ ਕੇ ਜਸ਼ਨ ਮਨਾਏ ਅਤੇ ਖੁਸ਼ੀ ਸਾਂਝੀ ਕੀਤੀ | ਇਸ ਮੌਕੇ ਜਰਨੈਲ ਸਿੰਘ ਢਿੱਲੋਂ ਵਾਈਸ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਸਾਥੀਆਂ ਨੂੰ ਬੋਲਦਿਆਂ ਕਿਹਾ ਕਿ ਸਾਨੂੰ ਹਰੇਕ ਸਾਲ ਇਹੋ ਜਿਹੇ ਜਸ਼ਨ ਮਨਾਉਦੇ ਰਹਿਣਾ ਚਾਹੀਦਾ ਹੈ ਅਤੇ ਹੋਰ ਵੀ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਯੋਗਦਾਨ ਪਾਉਣਾ ਚਾਹੀਦਾ ਹੈ | ਗੁਰਦੀਪ ਸਿੰਘ ਕੂਕਾ ਸਰਪ੍ਰਸਤ ਪੰਜਾਬ ਨੇ ਵੀ ਇਸ ਖੁਸ਼ੀ ਦੇ ਮੌਕੇ ਜਾਡਲੀ ਨੂੰ ਇਹੋ ਜਿਹੇ ਕਾਰਜ ਕਰਾਉਣ ਲਈ ਵਧਾਈ ਦਿੱਤੀ | ਇਸ ਖੁਸ਼ੀ ਦੇ ਮੌਕੇ ਹਰੀਕਿ੍ਸ਼ਨ ਖਜ਼ਾਨਚੀ, ਰਣਜੀਤ ਸਿੰਘ ਸਾਹਧੜਾ, ਬਲਵੀਰ ਬੀਸਲਾ, ਰਾਜਿੰਦਰ ਸਿੰਘ ਬੰਗਾ, ਦਲਵੀਰ ਚੰਦ, ਤਰਸੇਮ ਲਾਲ, ਸੁਰਿੰਦਰ ਕੁਮਾਰ ਮੇਹਟਾਂ, ਅਜਮੇਰ ਸਿੰਘ ਗਿੱਲ, ਦਿਲਬਾਗ ਰਾਏ, ਦੇਸ਼ ਰਾਜ ਰੁੜਕੀ, ਸਤਵੰਤ ਸਿੰਘ ਜਾਡਲੀ, ਬੂਟਾ ਰਾਮ, ਬੇਅੰਤ ਸਿੰਘ ਮਹਿਤਪੁਰ, ਕੁਲਦੀਪ ਕੁਮਾਰ ਵਡੇਰਾ, ਸੁਖਜਿੰਦਰ ਸਿੰਘ ਜਗਤੇਵਾਲ, ਓਮ ਪ੍ਰਕਾਸ਼, ਗੁਰਬਖਸ਼ ਸਿੰਘ ਚੱਡਾ, ਉਂਕਾਰ ਸਿੰਘ ਕਾਨੂੰਗੋ, ਗੁਰਦਿਆਲ ਸਿੰਘ, ਹਰਜਿੰਦਰ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਪਟਵਾਰ ਯੂਨੀਅਨ, ਜਸਵਿੰਦਰ ਸਿੰਘ ਸਦਰ ਕਾਨੂੰਗੋ, ਚਰਨਜੀਤ ਸਾਥੀ, ਕਸ਼ਮੀਰੀ ਲਾਲ ਫਿਲੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਗੈਂਟਾ ਰਿਪੋਰਟ ਲਾਗੂ ਨਹੀਂ ਕੀਤੀ ਜਾਂਦੀ ਤਾਂ ਮੀਟਿੰਗ ਦਾ ਬਾਈਕਾਟ ਕੀਤਾ ਜਾਵੇਗਾ-ਬਲਦੇਵ ਭਾਰਤੀ ਅਗਲੀ ਖ਼ਬਰ ਹਾਈਕਮਾਨ ਵਲੋਂ ਅਹਿਮ ਨਿਯੁਕਤੀਆਂ ਦਾ ਐਲਾਨ, ਨਵੇਂ ਇੰਚਾਰਜਾਂ ਦਾ ਵਿਧਾਇਕ ਡਾ. ਸੁੱਖੀ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।