10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸਵ. ਮਾ. ਪੂਰਨ ਸਿੰਘ ਨਮਿੱਤ ਅੰਤਿਮ ਅਰਦਾਸ 11 ਨੂੰ

ਜਗਰਾਉਂ, 9 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਪੱਤਰਕਾਰ ਜਸਵੰਤ ਸਿੰਘ ਸਲੇਮਪੁਰੀ ਦੇ ਵੱਡੇ ਭਰਾ ਤੇ ਅੰਮ੍ਰਿਤਪਾਲ ਸਿੰਘ, ਅਰਸ਼ਪਾਲ ਸਿੰਘ ਤੇ ਅਮਨਜੋਤ ਕੌਰ ਦੇ ਪਿਤਾ ਰਿਟਾ: ਮਾ. ਪੂਰਨ ਸਿੰਘ ਪੁੱਤਰ ਸਵ: ਸ.

ਸਵ: ਮਾ. ਪੂਰਨ ਸਿੰਘ 10-11-2026
ਜਗਰਾਉਂ, 9 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਪੱਤਰਕਾਰ ਜਸਵੰਤ ਸਿੰਘ ਸਲੇਮਪੁਰੀ ਦੇ ਵੱਡੇ ਭਰਾ ਤੇ ਅੰਮ੍ਰਿਤਪਾਲ ਸਿੰਘ, ਅਰਸ਼ਪਾਲ ਸਿੰਘ ਤੇ ਅਮਨਜੋਤ ਕੌਰ ਦੇ ਪਿਤਾ ਰਿਟਾ: ਮਾ. ਪੂਰਨ ਸਿੰਘ ਪੁੱਤਰ ਸਵ: ਸ. ਗੁਰਬਚਨ ਸਿੰਘ ਨੇ 1977 ਵਿਚ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਸੀਨੀ: ਸੈਕੰ: ਸਕੂਲ ਸਿੱਧਵਾਂ ਬੇਟ ਤੋਂ ਕਰਨ ਉਪਰੰਤ ਜੇ.ਬੀ.ਟੀ. ਦੀ ਡਾਈਟ ਸਿਖਲਾਈ ਸੰਸਥਾ ਜਗਰਾਉਂ ਤੋਂ ਕੀਤੀ। ਉਪਰੰਤ ਕੁਝ ਸਮਾਂ ਆਪਣੇ ਪਿਤਾ ਦੇ ਨਾਲ ਖੇਤੀ ਧੰਦੇ ਵਿਚ ਲੱਗ ਗਏ। ਇਸੇ ਦੌਰਾਨ ਆਪ ਨੇ ਗਿਆਨੀ, ਬੀ.ਏ.. ਅਤੇ ਐੱਮ.ਏ. (ਪੰਜਾਬੀ) ਦੀ ਡਿਗਰੀ ਪ੍ਰਾਪਤ ਕੀਤੀ ਅਤੇ ਮਾਰਚ 1988 ਤੋਂ 1995 ਤੱਕ ਬਲਾਕ ਮਾਛੀਵਾੜਾ ਦੇ ਪਿੰਡ ਹੰਬੋਂਵਾਲ ਵਿਚ ਬਤੌਰ ਪ੍ਰਾਇਮਰੀ ਟੀਚਰ ਅਤੇ ਫਿਰ 8 ਸਾਲ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਅਰਾਈਆਂ ਵਿਚ ਨੌਕਰੀ ਕੀਤੀ। ਉਪਰੰਤ ਤਰੱਕੀ ਮਿਲਣ ਉਪਰੰਤ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਦੜੀ ਅਤੇ ਸਰਕਾਰੀ ਮਿਡਲ ਸਕੂਲ ਭੂਮਾਲ ਵਿਖੇ ਬਤ ੌਰ ਪੰਜਾਬੀ ਟੀਚਰ ਸੇਵਾ ਨਿਭਾਈ। ਮਾਰਚ 2019 ਵਿਚ ਆਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਬੇਟ ਤੋਂ ਸੇਵਾਮੁਕਤ ਹੋਏ। ਇਸ ਦੌਰਾਨ ਆਪਣੇ ਸਿੱਖਿਆ ਵਿਭਾਗ ਤੇ ਅਧਿਆਪਕ ਯੂਨੀਅਨ ਵਿਚ ਇਮਾਨਦਾਰੀ ਨਾਲ ਕੰਮ ਕੀਤਾ। ਆਪ ਦੇ ਘਰ ਦੋ ਪੁੱਤਰਾਂ ਅਤੇ ਇਕ ਪੁੱਤਰੀ ਨੇ ਜਨਮ ਲਿਆ। ਜਿਨ੍ਹਾਂ ਨੂੰ ਚੰਗੇਰੀ ਵਿਦਿਆ ਦਿਵਾ ਕੇ ਉਨਾਂ ਨੂੰ ਵਿਦੇਸ਼ਾਂ ਵਿਚ ਸੈਟਲ ਕਰਦਿਆਂ ਉਨ੍ਹਾਂ ਦੇ ਚੰਗੇ ਘਰਾਣਿਆਂ ਨਾਲ ਨਾਤੇ ਜੋੜੇ। ਇਸ ਦੋਰਾਨ ਆਪ ਨੂੰ ਆਪਣੀ ਪਤਨੀ ਕੁਲਵਿੰਦਰ ਕੌਰ ਸਮੇਤ ਬੱਚਿਆਂ ਕੋਲ ਕੈਨੇਡਾ ਜਾਣ ਦਾ ਮੌਕਾ ਮਿਲਿਆ। ਭਾਵੇਂ ਆਪ 1995 ਤੋਂ ਹੀ ਵੱਖ-ਵੱਖ ਬਿਮਾਰੀਆਂ ਨਾਲ ਜੂਝਦੇ ਰਹੇ, ਪਰ ਫਿਰ ਵੀ ਆਖਰੀ ਸਮੇਂ ਤੱਕ ਖੇਤੀ ਧੰਦੇ ਨੂੰ ਇਕ ਸ਼ੌਂਕ ਵਜੋਂ ਅਪਨਾਈ ਰੱਖਿਆ ਅਤੇ 2 ਨਵੰਬਰ ਨੂੰ ਅਚਾਨਕ 66 ਸਾਲ ਦੀ ਉਮਰ ਭੋਗ ਕੇ ਇਕ ਸੰਖੇਪ ਬਿਮਾਰੀ ਦੌਰਾਨ ਲੁਧਿਆਣਾ ਦੇ ਦਇਆ ਨੰਦ ਹਸਪਤਾਲ ਵਿਖੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਨਮਿੱਤ ਸ੍ਰੀ ਸਹਿਜ ਪਾਠਾਂ ਦੇ ਭੋਗ 11 ਨਵੰਬਰ, ਦਿਨ ਬੁੱਧਵਾਰ ਨੂੰ ਨਗਰ ਸਲੇਮਪੁਰਾ ਦੇ ਗੁਰਦੁਆਰਾ ਨਾਨਕ ਨਿਵਾਸ ਵਿਖੇ ਬਾਅਦ ਦੁਪਹਿਰ ਇਕ ਵਜੇ ਪਾਏ ਜਾਣਗੇ ਅਤੇ ਅੰਤਿਮ ਅਰਦਾਸ ਉਪਰੰਤ ਵੱਖ-ਵੱਖ ਆਗੂ ਵਿੜਛੀ ਰੂਹ ਨੂੰ ਆ ਪਣੀ ਸ਼ਰਧਾ ਦੇ ਫੁੱਲ ਭੇਟ ਕਰਨਗੇ। 09Jag21 ਕ ਸਵ: ਮਾ. ਪੂਰਨ ਸਿੰਘ
ਪਿਛਲੀ ਖ਼ਬਰ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਵਿਖੇ ਦੀਵਾਲੀ ਮਨਾਈ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼- ਅੰਮ੍ਰਿਤਪਾਲ ਕੌਰ (ਅੰਮੀ ਜੀ)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।