ਮਾਨ ਸਰਕਾਰ ਨੂੰ ਮਾਨਸਾ ਧਰਨੇ ਵਿਚ ਸ਼ਾਮਿਲ ਲੋਕਾਂ ’ਤੇ ਮਾਮਲੇ ਦਰਜ ਕਰਨ ਦਾ ਖਮਿਆਜਾ ਭੁਗਤਣਾ ਹੀ ਪਵੇਗਾ-ਇਯਾਲੀ, ਹਾਂਸ, ਗਰੇਵਾਲ
ਸਿੱਧਵਾਂ ਬੇਟ, 29 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਅਤੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਭਰਾ ਹਰਬੀਰ ਸਿੰਘ ਇਯਾਲੀ ਸਾਬਕਾ ਚੇਅਰਮੈਨ ਪੰਚਾਇਤ ਸੰਮਤੀ ਸਿੱਧਵਾਂ ਬੇਟ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ ਜੋਨ ਪੁੜੈਣ ਅਤੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਵਾਈਸ ਚੇਅਰਮੈਨ ਮਨਜਿੰਦਰ ਸਿੰਘ ਬਿੰਦਾ ਭੁਮਾਲ ਨੇ ਮਾਨਸਾ ਸ਼ਹਿਰ ਵਿਚ ਇੱਕ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਸਾਡੀ ਪਾਰਟੀ ਦੇ ਹੋਣਹਾਰ ਅਤੇ ਲਗਾਤਾਰ ਨਸ਼ਾ ਤਸਕਰਾਂ ਖਿਲ਼ਾਫ ਖੁੱਲ੍ਹ ਕੇ ਬੋਲਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਵਿਰੁੱਧ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਦਿੱਤੇ ਜਾ ਰਹੇ ਧਰਨੇ ਦੇ ਮੁੱਖ ਆਗੂ ਲੱਖਾ ਸਿਧਾਣਾ, ਭਾਨਾ ਸਿੱਧੂ ਅਤੇ ਮੋਹਨਜੀਤ ਸਿੰਘ ਸੇਰੋਂ ਸਮੇਤ ਕਈ ਹੋਰ ਆਗੂਆਂ ਦੀ ਕੀਤੀ ਗਈ ਕੁੱਟਮਾਰ ਅਤੇ ਕਈਆਂ ’ਤੇ ਦਰਜ ਕੀਤੇ ਮਾਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਆਖਿਆ ਕਿ ਬਦਲਾਅ ਵਾਲੀ ਮਾਨ ਸਰਕਾਰ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਰ੍ਹੇਆਮ ਕੀਤੀ ਗਈ ਗੁੰਡਾਗਰਦੀ ਦਾ ਖਮਿਆਜ਼ਾ ਸਰਕਾਰ ਨੂੰ ਜ਼ਰੂਰ ਭੁਗਤਣਾ ਪਵੇਗਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਇਸ ਸਿੱਖ ਵਿਰੋਧੀ ਸਰਕਾਰ ਨੂੰ ਚੱਲਦਾ ਕਰ ਦੇਣਗੇ। ਉਨਾਂ ਆਖਿਆ ਕਿ ਇੱਕ ਨਿਧੜਕ ਪਰਿਵਾਰ ਦੇ ਹੋਣਹਾਰ ਪੁੱਤਰ ਪਰਵਿੰਦਰ ਸਿੰਘ ਝੋਟੇ ਨੇ ਨਸ਼ਿਆਂ ਦੀ ਦਲ-ਦਲ ਵਿੱਚ ਫਸ ਰਹੇ ਨੌਜਵਾਨਾਂ ਦੀਆਂ ਜਾਨਾਂ ਬਚਾਉਣ ਲਈ ਆਪਣੀ ਸ਼ਹਾਦਤ ਦੇ ਦਿੱਤੇ ਪਰ ਹੰਕਾਰ ਦੇ ਨਸ਼ੇ ਵਿੱਚ ਸਰਕਾਰ ਧਰਨੇ ਵਿੱਚ ਸ਼ਾਮਿਲ ਅੰਮ੍ਰਿਤਧਾਰੀ ਲੋਕਾਂ ਦੇ ਕਕਾਰਾਂ ਦਾ ਅਪਮਾਨ ਕਰ ਰਹੀ ਹੈ।