21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਪਿੰਡ ਗੁੜੇ ਵਿਖੇ ਸ਼ਹੀਦ ਬਾਬਾ ਵਾਸਾਵਾ ਸਿੰਘ ਮਾਨ ਦੇ ਅਸਥਾਨ ’ਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਪ੍ਰਬੰਧਕੀ ਕਮੇਟੀ ਨੇ ਸੰਗਤਾਂ ਲਈ ਲਗਾਇਆ ਜਲੇਬੀਆਂ ਦਾ ਲੰਗਰ

ਚੌਂਕੀਮਾਨ, 20 ਅਕਤੂਬਰ (ਤੇਜਿੰਦਰ ਸਿੰਘ ਚੱਢਾ) ਪਿੰਡ ਗੁੜੇ ਵਿਖੇ ਸ਼ਹੀਦ ਬਾਬਾ ਵਾਸਾਵਾ ਸਿੰਘ ਮਾਨ (ਮਿਰਜਾ ਪੱਤੀ) ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੁਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ। ਇਸ ਮੌਕੇ ਸਹੀਦ ਬਾਬਾ ਵਾਸਾਵਾ ਸਿੰਘ ਮਾਨ ਦੇ ਅਸਥਾਨ ’ਤੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ ਤੇ ਮਨ ਦੀਆਂ ਮੁਰਾਦਾਂ ਮੰਗੀਆਂ।

ਅਜੀਤ ਡੈਸਕ 21-10-2026
ਚੌਂਕੀਮਾਨ, 20 ਅਕਤੂਬਰ (ਤੇਜਿੰਦਰ ਸਿੰਘ ਚੱਢਾ) ਪਿੰਡ ਗੁੜੇ ਵਿਖੇ ਸ਼ਹੀਦ ਬਾਬਾ ਵਾਸਾਵਾ ਸਿੰਘ ਮਾਨ (ਮਿਰਜਾ ਪੱਤੀ) ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੁਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ। ਇਸ ਮੌਕੇ ਸਹੀਦ ਬਾਬਾ ਵਾਸਾਵਾ ਸਿੰਘ ਮਾਨ ਦੇ ਅਸਥਾਨ ’ਤੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ ਤੇ ਮਨ ਦੀਆਂ ਮੁਰਾਦਾਂ ਮੰਗੀਆਂ। ਇਸ ਮੌਕੇ ਪ੍ਰਬੰਦਕੀ ਕਮੇਟੀ ਵਲੋਂ ਸੰਗਤਾਂ ਲਈ ਜਲੇਬੀਆਂ ਦਾ ਲੰਗਰ ਲਗਾਇਆ ਗਿਆ ਤੇ ਸੇਵਾਦਾਰਾਂ ਵਲੋਂ ਸ਼ਰਧਾ ਭਾਵਨਾਂ ਨਾਲ ਸੰਗਤਾਂ ਨੂੰ ਜਲੇਬੀਆਂ ਦਾ ਲੰਗਰ ਛਕਾਇਆ ਗਿਆ। ਇਸ ਮੌਕੇ ਪ੍ਰਧਾਨ ਤਾਰਾ ਸਿੰਘ ਗੁੜੇ, ਖਜ਼ਾਨਚੀ ਸ਼ੇਰ ਸਿੰਘ ਗੁੜੇ ਤੇ ਪੰਚ ਅਮਰ ਸਿੰਘ ਗੁੜੇ ਦੀ ਅਗਵਾਈ ਵਿਚ ਪ੍ਰਬੰਦਕੀ ਕਮੇਟੀ ਵਲੋਂ ਸਹਿਯੋਗੀ ਸੱਜਣਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪਤਵੰਤੇ ਸੱਜਣਾਂ ਨੇ ਪ੍ਰਬੰਦਕੀ ਕਮੇਟੀ ਦਾ ਸਨਮਾਨ ਵੀ ਕੀਤਾ। ਇਸ ਮੌਕੇ ਦੇਵ ਸਿੰਘ, ਜਰਨੈਲ ਸਿੰਘ, ਨਰਾਇਣ ਸਿੰਘ, ਗੁਰਤੇਜ ਸਿੰਘ, ਅਜੀਤ ਸਿੰਘ, ਮੇਜਰ ਸਿੰਘ, ਬੀਬੀ ਅਮਰਜੀਤ ਕੌਰ, ਬੀਬੀ ਜਸਵੀਰ ਕੌਰ, ਬੀਬੀ ਮਨਪ੍ਰੀਤ ਕੌਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੈਕਰੋ ਗਲੋਬਲ ਦੀ ਜਗਰਾਉਂ ਬ੍ਰਾਂਚ ਦੀ ਵਿਦਿਆਰਥਣ ਨੇ ਪ੍ਰਾਪਤ ਕੀਤੇ 7.0 ਬੈਂਡ ਅਗਲੀ ਖ਼ਬਰ ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਤਹਿਸ-ਨਹਿਸ ਹੋਣ ਲਈ ‘ਆਪ’ ਸਰਕਾਰ ਜ਼ਿੰਮੇਵਾਰ- ਗਰੇਵਾਲ/ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।