ਗ੍ਰਾਮ ਪੰਚਾਇਤ ਜੰਡੀ ਵਲੋਂ ਖੋਲ੍ਹੇ ਗਏ ਜਿੰਮ ਲਈ ਪ੍ਰਵਾਸੀ ਵੀਰ ਕਰਨੈਲ ਸਿੰਘ ਛੀਨਾਂ (ਅਮਰੀਕਾ) ਨੇ 41 ਹਜ਼ਾਰ ਦਾ ਯੋਗਦਾਨ ਪਾਇਆ
ਸਿੱਧਵਾਂ ਬੇਟ, 13 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਲਾਗਲੇ ਪਿੰਡ ਜੰਡੀ ਦੀ ਗ੍ਰਾਮ ਪੰਚਾਇਤ ਵਲੋਂ ਸਰਪੰਚ ਬੀਬੀ ਅਮਰਜੀਤ ਕੌਰ ਛੀਨਾਂ ਪਤਨੀ ਭਾਈ ਅਜਮੇਰ ਸਿੰਘ ਛੀਨਾਂ ਦੀ ਰਹਿਨੁਮਾਈ ਹੇਠ ਪਿੰਡ ਦੇ ਲੋਕਾਂ ਦੀ ਸਹੂਲਤ ਲਈ ਖੋਲ੍ਹੇ ਗਏ ਜਿੰਮ ਵਿਚ ਪਿੰਡ ਦੇ ਪ੍ਰਵਾਸੀ ਭਾਰਤੀ ਕਰਨੈਲ ਸਿੰਘ ਛੀਨਾਂ (ਅਮਰੀਕਾ) ਨੇ ਵੀ 41 ਹਜ਼ਾਰ ਦੀ ਨਕਦ ਰਾਸੀ ਦੇਣ ਦਾ ਫ਼ੈਸਲਾ ਕੀਤਾ। ਇਸ ਤੋਂ ਪਹਿਲਾਂ ਇਸ ਜਿੰੰਮ ਲਈ ਬੀਬੀ ਹਰਬੰਸ ਕੌਰ ਛੀਨਾਂ ਵਲੋਂ 2 ਲੱਖ, ਭਾਈ ਅਜਮੇਰ ਸਿੰਘ ਛੀਨਾਂ ਵਲੋਂ ਇਕ ਲੱਖ, ਬਲਜੀਤ ਸਿੰਘ ਪੰਧੇਰ ਵਲੋਂ ਇਕ ਲੱਖ, ਜਸਪ੍ਰੀਤ ਸਿੰਘ ਖੈਹਿਰਾ ਵਲੋਂ ਪੰਜਾਹ ਹਜ਼ਾਰ, ਹਰਪਾਲ ਸਿੰਘ ਸੇਖੋਂ ਵਲੋਂ ਪੰਜਾਹ ਹਜ਼ਾਰ, ਨਰੰਜਣ ਸਿੰਘ ਵਲੋਂ 21 ਹਜ਼ਾਰ ਅਤੇ ਖੁਸ਼ਹਾਲ ਸਿੰਘ ਵਲੋਂ 21 ਹਜ਼ਾਰ ਤੋਂ ਇਲਾਵਾ ਬਲਦੇਵ ਸਿੰਘ ਸਾਬਕਾ ਸਰਪੰਚ ਤੇ ਗੁਰਚਰਨ ਸਿੰਘ ਛੀਨਾਂ ਨੇ 11+11 ਹਜ਼ਾਰ ਦਾ ਯੋਗਦਾਨ ਪਾਇਆ ਗਿਆ ਹੈ।
ਸਿੱਧਵਾਂ ਬੇਟ, 13 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਲਾਗਲੇ ਪਿੰਡ ਜੰਡੀ ਦੀ ਗ੍ਰਾਮ ਪੰਚਾਇਤ ਵਲੋਂ ਸਰਪੰਚ ਬੀਬੀ ਅਮਰਜੀਤ ਕੌਰ ਛੀਨਾਂ ਪਤਨੀ ਭਾਈ ਅਜਮੇਰ ਸਿੰਘ ਛੀਨਾਂ ਦੀ ਰਹਿਨੁਮਾਈ ਹੇਠ ਪਿੰਡ ਦੇ ਲੋਕਾਂ ਦੀ ਸਹੂਲਤ ਲਈ ਖੋਲ੍ਹੇ ਗਏ ਜਿੰਮ ਵਿਚ ਪਿੰਡ ਦੇ ਪ੍ਰਵਾਸੀ ਭਾਰਤੀ ਕਰਨੈਲ ਸਿੰਘ ਛੀਨਾਂ (ਅਮਰੀਕਾ) ਨੇ ਵੀ 41 ਹਜ਼ਾਰ ਦੀ ਨਕਦ ਰਾਸੀ ਦੇਣ ਦਾ ਫ਼ੈਸਲਾ ਕੀਤਾ। ਇਸ ਤੋਂ ਪਹਿਲਾਂ ਇਸ ਜਿੰੰਮ ਲਈ ਬੀਬੀ ਹਰਬੰਸ ਕੌਰ ਛੀਨਾਂ ਵਲੋਂ 2 ਲੱਖ, ਭਾਈ ਅਜਮੇਰ ਸਿੰਘ ਛੀਨਾਂ ਵਲੋਂ ਇਕ ਲੱਖ, ਬਲਜੀਤ ਸਿੰਘ ਪੰਧੇਰ ਵਲੋਂ ਇਕ ਲੱਖ, ਜਸਪ੍ਰੀਤ ਸਿੰਘ ਖੈਹਿਰਾ ਵਲੋਂ ਪੰਜਾਹ ਹਜ਼ਾਰ, ਹਰਪਾਲ ਸਿੰਘ ਸੇਖੋਂ ਵਲੋਂ ਪੰਜਾਹ ਹਜ਼ਾਰ, ਨਰੰਜਣ ਸਿੰਘ ਵਲੋਂ 21 ਹਜ਼ਾਰ ਅਤੇ ਖੁਸ਼ਹਾਲ ਸਿੰਘ ਵਲੋਂ 21 ਹਜ਼ਾਰ ਤੋਂ ਇਲਾਵਾ ਬਲਦੇਵ ਸਿੰਘ ਸਾਬਕਾ ਸਰਪੰਚ ਤੇ ਗੁਰਚਰਨ ਸਿੰਘ ਛੀਨਾਂ ਨੇ 11+11 ਹਜ਼ਾਰ ਦਾ ਯੋਗਦਾਨ ਪਾਇਆ ਗਿਆ ਹੈ। ਅੱਜ ਸਰਪੰਚ ਬੀਬੀ ਅਮਰਜੀਤ ਕੌਰ ਛੀਨਾਂ ਅਤੇ ਬੀਬੀ ਹਰਬੰਸ ਕੌਰ ਛੀਨਾਂ ਵਲੋਂ ਪਿੰਡ ਦੇ ਕਬੱਡੀ ਖਿਡਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਖੈਡ ਮੈਦਾਨ ਵਿਚ ਆਉਣ ਵਾਲੀਆਂ ਲੋੜਾਂ ਨੂੰ ਪੂਰਿਆਂ ਕਰਨ ਦਾ ਭਰੋਸਾ ਦਿੰਦੇ ਹੋਏ ਆਖਿਆ ਕਿ ਸਾਡੇ ਪਿੰਡ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਈ ਦਹਾਕਿਆਂ ਤੋਂ ਸਾਡੇ ਪਿੰਡ ਦੇ ਨੌਜਵਾਨ ਆਪਣੀ ਮਾਂ ਖੇਡ ਕਬੱਡੀ ਨੂੰ ਅਪਣਾ ਕੇ ਆਪਣਾ ਨਾਮ ਅਤੇ ਆਪਣੇ ਪਿੰਡ ਦਾ ਨਾਂਅ ਰੌਸ਼ਨ ਕਰ ਰਹੇ ਹਨ, ਉਨ੍ਹਾਂ ਇਹ ਵੀ ਆਖਿਆ ਕਿ ਸਾਡੇ ਪਿੰਡ ਦੇ ਕਈ ਨੌਜਵਾਨ ਵਿਦੇਸ਼ਾਂ ਵਿਚ ਵੀ ਕਬੱਡੀ ਖੇਡ ਕੇ ਨਾਮਣਾ ਖੱਟ ਚੁੱਕੇ ਹਨ। ਉਨਾਂ ਪਿੰਡ ਦੇ ਲੋਕਾਂ ਨੂੰ ਵੀ ਖਿਡਾਰੀਆਂ ਦਾ ਪੂਰਾ ਮਾਨ-ਸਨਮਾਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਗੁਰਜੀਤ ਸਿੰਘ ਛੀਨਾਂ, ਗੁਰਵੀਰ ਸਿੰਘ, ਕੁਲਵਿੰਦਰ ਕੌਰ, ਗੁਰਚਰਨ ਕੌਰ, ਗੋਗਾ ਸਿੰਘ, ਜਸਵਿੰਦਰ ਸਿੰਘ ਜੱਸਾ, ਜਸਪਾਲ ਸਿੰਘ, ਮਨਜਿੰਦਰ ਕੌਰ ਸਾਰੇ (ਪੰਚ), ਬਲਜੀਤ ਸਿੰਘ ਪੰਧੇਰ, ਅਜਮੇਰ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ ਗੋਪੀ, ਸਤਵੀਰ ਸਿੰਘ ਧਾਲੀਵਾਲ, ਸੁਮਨਪ੍ਰੀਤ ਸਿੰਘ ਪ੍ਰਧਾਨ, ਕੁਲਜਿੰਦਰ ਸਿੰਘ ਭੁੱਲਰ, ਹਰਮਨਦੀਪ ਸਿੰਘ ਕਬੱਡੀ ਖਿਡਾਰੀ, ਲਾਡੀ ਕੋਚ, ਨਵਦੀਪ ਸਿੰਘ ਸਿੱਧੂ, ਪਰਮਜੀਤ ਸਿੰਘ ਪੰਮਾ ਕਬੱਡੀ ਖਿਡਾਰੀ, ਗੁਰਮੁੱਖ ਸਿੰਘ, ਜਗਦੀਸ ਸਿੰਘ, ਗੁਰਮਨ ਸਿੰਘ, ਸਿਮਰਨਜੀਤ ਸਿੰਘ ਤੋਂ ਇਲਾਵਾ ਕਈ ਹੋਰ ਕਬੱਡੀ ਖਿਡਾਰੀ ਮੌਜੂਦ ਸਨ।