ਭੋਗ ’ਤੇ ਵਿਸ਼ੇਸ਼- ਸਮਾਜ ਸੇਵੀ ਸਵ: ਕਿਰਪਾਲ ਸਿੰਘ ਵਿਰਕ (ਹੰਬੜਾਂ)
ਹੰਬੜਾਂ-ਸਮਾਜ ਸੇਵੀ ਗੁਰਸਿੱਖ ਸ: ਕਿਰਪਾਲ ਸਿੰਘ ਵਿਰਕ ਦਾ ਜਨਮ 1952 ਵਿਚ ਪਿਤਾ ਸ: ਹਜੂਰਾ ਸਿੰਘ ਵਿਰਕ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁੱਖੋਂ ਪਿੰਡ ਹੰਬੜਾਂ ਵਿਖੇ ਹੋਇਆ। ਆਪ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਕੀਤੀ ਤੇ ਆਪਣੇ ਪਿਤਾ ਪੁਰਖੀ ਖੇਤੀਬਾੜੀ ਕਿੱਤੇ ’ਚ ਆਪਣੇ ਪਿਤਾ ਜੀ ਸਮੇਤ ਤਿੰਨ ਭੈਣਾਂ ਅਤੇ 4 ਭਰਾਵਾਂ ਦੇ ਸਾਂਝੇ ਪਰਿਵਾਰ ਵਿਚ ਹੱਡ ਭੰਨਵੀ ਮਿਹਨਤ ਕਰਦਿਆਂ ਪਰਿਵਾਰ ਨੂੰ ਆਰਥਿਕ ਪੱਖੋਂ ਉੱਪਰ ਚੁੱਕਣ ’ਚ ਵੱਡਾ ਯੋਗਦਾਨ ਪਾਇਆ।
ਅਜੀਤ ਡੈਸਕ
13-10-2026