ਬਲੌਜ਼ਮ ਕਾਨਵੈਂਟ ਸਕੂਲ ਵਿਖੇ ਬੱਚਿਆਂ ਦੀ ‘ਰੈੱਡ ਡੇਅ’ ਗਤੀਵਿਧੀ ਕਰਵਾਈ
ਜਗਰਾਉਂ, 5 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਬਲੌਜ਼ਮ ਕਾਨਵੈਂਟ ਸਕੂਲ ਵਿਖੇ ਪਲੇਅ ਵੇਅ ਦੇ ਨਿੱਕੇ-ਨਿੱਕੇ ਵਿਦਿਆਰਥੀਆਂ ਦੀ ‘ਰੈੱਡ ਡੇਅ’ ਗਤੀਵਿਧੀ ਕਰਵਾਈ ਗਈ, ਜਿਸ ਵਿਚ ਸਾਰੇ ਵਿਦਿਆਰਥੀ ਲਾਲ ਰੰਗ ਨੂੰ ਮਹੱਤਤਾ ਦੇਣ ਸੰਬੰਧੀ ਲਾਲ ਰੰਗ ਦੇ ਕੱਪੜੇ ਪਾ ਕੇ ਆਏ। ਉਨ੍ਹਾਂ ਵਲੋਂ ਲਾਲ ਰੰਗ ਦੇ ਫੁੱਲ ਬਣਾਏ, ਲਾਲ ਰੰਗ ਦੇ ਖਿਡਾਉਣਿਆਂ ਨਾਲ ਖੇਡਿਆ ਤੇ ਨਾਲ ਹੀ ਬਹੁਤ ਸਾਰੇ ਗੁਬਾਰਿਆਂ ਵਿਚ ਹਵਾ ਭਰ ਕੇ ਉਨ੍ਹਾਂ ਵਿਚੋਂ ਲਾਲ ਰੰਗ ਦੇ ਗੁਬਾਰੇ ਅਲੱਗ ਕੀਤੇ ਗਏ।
ਅਜੀਤ ਡੈਸਕ
06-10-2026