26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਜਗਜੀਵਨ ਸਿੰਘ ਝੱਜ, ਨੰਬਰਦਾਰ ਰਣਜੀਤ ਸਿੰਘ ਭੰਗੂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸਮੱਰਥਕ ਅੱਜ ਛਪਾਰ ਕਾਨਫਰੰਸ ’ਚ ਜੱਥਿਆਂ ਦੇ ਰੂਪ ’ਚ ਸ਼ਮੂਲੀਅਤ ਕਰਨਗੇ-ਧਾਲੀਵਾਲ, ਝੱਜ, ਭੰਗੂ

ਹੰਬੜਾਂ, 25 ਸਤੰਬਰ (ਮੇਜਰ ਹੰਬੜਾਂ)-ਅੱਜ 26 ਸਤੰਬਰ ਨੂੰ ਛਪਾਰ ਮੇਲੇ ਤੇ ਹੋਣ ਜਾ ਰਹੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਪੰਥਕ ਕਾਨਫਰੰਸ’ਚ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਸਮੱਰਥਕ ਜੱਥਿਆਂ ਦੇ ਰੂਪ ’ਚ ਸ਼ਮੂਲੀਅਤ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਆਗੂ ਗੁਰਮੀਤ ਸਿੰਘ ਧਾਲੀਵਾਲ, ਝੱਜ ਗੈਸ ਏਜੰਸੀ ਮਾਲਕ ਜਗਜੀਵਨ ਸਿੰਘ ਝੱਜ ਅਤੇ ਅਕਾਲੀ ਦਲ ‘ਵਾਰਿਸ ਪੰਜਾਬ ਪਾਰਟੀ ਦੇ’ ਸੂਬਾ ਆਗੂ ਨੰਬਰਦਾਰ ਰਣਜੀਤ ਸਿੰਘ ਭੰਗੂ ਨੇ ਹਲਕਾ ਦਾਖਾ ਦੇ ਸਮੱਰਥਕਾਂ ਨੂੰ ਛਪਾਰ ਦੀ ਪੰਥਕ ਕਾਨਫਰੰਸ ਵਿੱਚ ਵੱਡੀ ਗਿਣਤੀ ’ਚ ਪੁੱਜਣ ਦੀ ਅਪੀਲ ਕਰਦਿਆਂ ਕੀਤਾ।

ਅਜੀਤ ਡੈਸਕ 26-09-2026
ਹੰਬੜਾਂ, 25 ਸਤੰਬਰ (ਮੇਜਰ ਹੰਬੜਾਂ)-ਅੱਜ 26 ਸਤੰਬਰ ਨੂੰ ਛਪਾਰ ਮੇਲੇ ਤੇ ਹੋਣ ਜਾ ਰਹੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਪੰਥਕ ਕਾਨਫਰੰਸ’ਚ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਸਮੱਰਥਕ ਜੱਥਿਆਂ ਦੇ ਰੂਪ ’ਚ ਸ਼ਮੂਲੀਅਤ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਆਗੂ ਗੁਰਮੀਤ ਸਿੰਘ ਧਾਲੀਵਾਲ, ਝੱਜ ਗੈਸ ਏਜੰਸੀ ਮਾਲਕ ਜਗਜੀਵਨ ਸਿੰਘ ਝੱਜ ਅਤੇ ਅਕਾਲੀ ਦਲ ‘ਵਾਰਿਸ ਪੰਜਾਬ ਪਾਰਟੀ ਦੇ’ ਸੂਬਾ ਆਗੂ ਨੰਬਰਦਾਰ ਰਣਜੀਤ ਸਿੰਘ ਭੰਗੂ ਨੇ ਹਲਕਾ ਦਾਖਾ ਦੇ ਸਮੱਰਥਕਾਂ ਨੂੰ ਛਪਾਰ ਦੀ ਪੰਥਕ ਕਾਨਫਰੰਸ ਵਿੱਚ ਵੱਡੀ ਗਿਣਤੀ ’ਚ ਪੁੱਜਣ ਦੀ ਅਪੀਲ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ ਵਲੋਂ ਪਾਰਟੀ ਸਮਰਥਕਾਂ ਨਾਲ ਰਾਬਤਾ ਬਣਾਕੇ ਉਨ੍ਹਾਂ ਨੂੰ ਛਪਾਰ ਵਿਖੇ ਪੁੱਜਣ ਲਈ ਬੱਸਾਂ ਦੇ ਪ੍ਰਬੰਧ ਕੀਤੇ ਗਏ ਹਨ ਤੇ ਸਰਕਲ ਪੱਧਰ ’ਤੇ ਸਮੱਰਥਕਾਂ ਨੂੰ ਛਪਾਰ ਕਾਨਫਰੰਸ ਵਿਚ ਲਿਜਾਣ ਲਈ ਡਿਉਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਛਪਾਰ ਕਾਨਫਰੰਸ ’ਚ ਜਾਣ ਲਈ ਵਰਕਰਾਂ ਨੂੰ ਕਿਸੇ ਕਿਸਮ ਦੀ ਕੋਈ ਦਿਕਤ ਪੇਸ਼ ਨਾ ਆ ਸਕੇ। ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਹੋਣ ਵਾਲੀ ਪੰਥਕ ਕਾਨਫਰੰਸ ਇਕੱਠ ਪੱਖੋਂ ਮਿਸਾਲ ਕਾਇਮ ਕਰਦੀ ਹੋਈ ਪੰਜਾਬ ਵਿਚ ਨਵੇ ਸਮੀਕਰਨ ਪੈਦਾ ਕਰਦਿਆਂ ਸੂਬੇ ਵਿਚੋਂ ‘ਆਪ’ ਸਰਕਾਰ ਨੂੰ ਚੱਲਦਾ ਕਰਨ ਦੇ ਨਾਲ ਵਿਰੋਧੀਆਂ ਦਾ ਸਫਾਇਆ ਕਰੇਗੀ। ਨੰਬਰਦਾਰ ਰਣਜੀਤ ਸਿੰਘ ਭੰਗੂ, ਜਗਜੀਵਨ ਸਿੰਘ ਝੱਜ ਨੇ ਸਮੱਰਥਕਾਂ ਨੂੰ ਛਪਾਰ ਕਾਨਫਰੰਸ ਵਿਚ ਵਹੀਰਾਂ ਘੱਤ ਕੇ ਪੁੱਜਣ ਦੀ ਅਪੀਲ ਕੀਤੀ ਤਾਂ ਜੋ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਸਮੁੱਚੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਲੀਡਰਸ਼ਿਪ ਦੇ ਹੌਂਸਲਿਆਂ ਨੂੰ ਹੋਰ ਬਲੰਦ ਕੀਤਾ ਜਾ ਸਕੇ।
ਪਿਛਲੀ ਖ਼ਬਰ ਮੇਲਾ ਛਪਾਰ ਸਿਆਸੀ ਕਾਨਫ਼ਰੰਸ ਲਈ ਕਾਂਗਰਸ ਤੇ ‘ਆਪ’ ਪਾਰਟੀ ਦਾ ਮੈਦਾਨ ਖਾਲੀ ਅਗਲੀ ਖ਼ਬਰ ਵਿਧਾਇਕ ਗਿਆਸਪੁਰਾ ਵਲੋਂ ਬਲਾਕ ਮਲੌਦ ਦੇ ਵੱਖ-ਵੱਖ ਪਿੰਡਾਂ ‘ਚ ਵਿਕਾਸ ਕਾਰਜਾਂ ਦੇ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।