18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਆਖਿਰ ਰੇਲਵੇ ਪੁਲ ’ਤੇ ਰੇਲਿੰਗ ਦਾ ਰੁਕਿਆ ਕੰਮ ਹੋਇਆ ਮੁੁਕੰਮਲ

ਜਗਰਾਉਂ, 17 ਸਤੰਬਰ (ਗਾਲਿਬ, ਵਿਨੋਦ)-ਜਗਰਾਉਂ ਵਿਖੇ ਝਾਂਸੀ ਰਾਣੀ ਚੌਂਕ ਨੇੜੇ ਸਥਿਤ ਰੇਲਵੇ ਪੁਲ ’ਤੇ ਆਖਿਰ ਰੁਕਿਆ ਕੰਮ ਦੁਬਾਰਾ ਸ਼ੁਰੂ ਕਰਕੇ ਪੀ. ਡਬਲਿਯੂ.

ਅਜੀਤ ਡੈਸਕ 18-09-2026
ਜਗਰਾਉਂ, 17 ਸਤੰਬਰ (ਗਾਲਿਬ, ਵਿਨੋਦ)-ਜਗਰਾਉਂ ਵਿਖੇ ਝਾਂਸੀ ਰਾਣੀ ਚੌਂਕ ਨੇੜੇ ਸਥਿਤ ਰੇਲਵੇ ਪੁਲ ’ਤੇ ਆਖਿਰ ਰੁਕਿਆ ਕੰਮ ਦੁਬਾਰਾ ਸ਼ੁਰੂ ਕਰਕੇ ਪੀ.ਡਬਲਿਯੂ.ਡੀ ਦੁਆਰਾ ਮੁਕੰਮਲ ਕਰ ਦਿੱਤਾ ਗਿਆ ਹੈ। ਇਥੇ ਦੱਸਣਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਰੇਲਿੰਗ ਦਾ ਕੰਮ ਰੁਕਿਆ ਹੋਇਆ ਸੀ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਸੀ। ਇਸ ਰੇਲਿੰਗ ਲਗਾਉਣ ਦਾ ਕੰਮ ਪੁਲਿਸ ਦੀ ਸਹਾਇਤਾ ਅਤੇ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਰੇਲਿੰਗ ਲਗਾਉਣ ਨੂੰ ਲੈ ਕੇ ਵਿਰੋਧ ਵੀ ਹੋਇਆ ਸੀ, ਪਰ ਪੁਲ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਵਿਭਾਗ ਵਲੋਂ ਕੰਮ ਜਾਰੀ ਰੱਖਿਆ ਗਿਆ। ਜਗਰਾਉਂ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਰੇਲਿੰਗ ਨੂੰ ਲੈ ਕੇ ਪ੍ਰਸ਼ਾਸਨ ਨੂੰ ਮੰਗ ਕੀਤੀ ਗਈ ਸੀ। ਇਥੇ ਦੱਸਣਯੋਗ ਹੈ ਕਿ ਇਹ ਰੇਲਿੰਗ ਦਾ ਮਾਮਲਾ ਪੰਜਾਬ ਦੇ ਪੀ.ਡਬਲਯੂ.ਡੀ. ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਮੰਤਰੀ ਵਲੋਂ ਪ੍ਰਸ਼ਾਸਨ ਨੂੰ ਰੇਲਿੰਗ ਤੁਰੰਤ ਲਗਾਉਣ ਦੇ ਸਖ਼ਤ ਹੁਕਮ ਦਿੱਤੇ ਗਏ। ਇਹ ਕੰਮ ਕੈਬਨਿਟ ਮੰਤਰੀ ਦੇ ਹੁਕਮਾਂ ਤੋਂ ਬਾਅਦ ਪੀ.ਡਬਲਯੂ.ਡੀ. ਵਿਭਾਗ ਵਲੋਂ ਪੁਲਿਸ ਸਹਾਇਤਾ ਲਈ ਪ੍ਰਸ਼ਾਸਨ ਨੂੰ ਪੱਤਰ ਭੇਜਿਆ ਗਿਆ। ਪੁਲਿਸ ਦੀ ਸਹਾਇਤਾ ਮਿਲਣ ਉਪਰੰਤ ਅੱਜ ਰੇਲਿੰਗ ਲਗਾਉਣ ਦਾ ਕੰਮ ਪੂਰਾ ਕਰ ਦਿੱਤਾ ਗਿਆ।
ਪਿਛਲੀ ਖ਼ਬਰ ਘਰ ’ਚੋਂ 85 ਕਿੱਲੋ 860 ਗ੍ਰਾਮ ਚੂਰਾ ਪੋਸਤ ਬਰਾਮਦ, ਦੋਸ਼ੀ ਗ੍ਰਿਫ਼ਤਾਰ ਅਗਲੀ ਖ਼ਬਰ ਏ.ਡੀ.ਐੱਫ. ਵਲੋਂ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।