ਜਗਰਾਉਂ, 17 ਸਤੰਬਰ (ਵਿਨੋਦ ਕੁਮਾਰ)-ਏ.ਡੀ.ਐੱਫ. ਸਰਕਲ ਜਗਰਾਉਂ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਗਿਆ। ਕੈਂਪ ਦੌਰਾਨ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ 50 ਯੂਨਿਟ ਖੂਨਦਾਨ ਕੀਤਾ। ਇਸ ਮੌਕੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੇ ਕਿਹਾ ਕਿ ਖੂਨਦਾਨ ਮਹਾਨ ਸੇਵਾ ਹੈ ਅਤੇ ਸਾਡਾ ਥੋੜ੍ਹਾ ਜਿਹਾ ਯੋਗਦਾਨ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਉਣ ਵਿੱਚ ਸਹਾਈ ਹੋ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅੱਗੇ ਆ ਕੇ ਨਿਯਮਿਤ ਤੌਰ ’ਤੇ ਖੂਨਦਾਨ ਕਰਨ ਦੀ ਅਪੀਲ ਕੀਤੀ। ਕੈਂਪ ਵਿਚ ਦਲਜੀਤ ਸਿੰਘ ਪ੍ਰਧਾਨ ਏ.ਡੀ.ਐੱਫ. ਸਰਕਲ ਜਗਰਾਉਂ, ਅਮਨਦੀਪ ਸਿੰਘ ਦੇਹੜਕਾ, ਆਸੂ ਗਾਲਬ, ਹਰਮਨ ਜਗਰਾਉਂ, ਗੁਰੀ ਰਾਏਕੋਟ, ਧੀਰਜ ਚੌਂਕੀਮਾਨ, ਗੁਰਮੀਤ, ਨਵਜੋਤ ਸਿੰਘ, ਡੋਗਰ ਕੋਕਰੀ, ਗੁਰਵਿੰਦਰ ਸੱਜਾਵਾਲ, ਪਿਰਤਾ ਚੌਂਕੀਮਾਨ, ਜੱਸਾ ਸੋਹੀਆ, ਗੁਰਮੁਖ ਰਸੂਲਪੁਰ, ਡਾ. ਸ਼ੁਭਮ ਲੌਂਗੀਆ, ਡਾ. ਬਿੰਨੀ ਗਰਗ ਅਤੇ ਜੇ.ਪੀ. ਫਰੀਦਕੋਟ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।