06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪ੍ਰਵਾਸੀ ਭਾਰਤੀ ਹਰਦੀਪ ਸਿੰਘ ਖੈਹਿਰਾ ਅਤੇ ਗੁਰਦੀਪ ਸਿੰਘ ਖੈਹਿਰਾ ਦੀ ਮਾਤਾ ਬੀਬੀ ਅਮਰ ਕੌਰ ਦਾ ਪਿੰਡ ਦੇ ਸ਼ਮਸ਼ਾਨਘਾਟ ’ਚ ਹੋਇਆ ਅੰਤਿਮ ਸੰਸਕਾਰ

ਸਿੱਧਵਾਂ ਬੇਟ, 5 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਗਿੱਦੜਵਿੰਡੀ ਦੇ ਪ੍ਰਵਾਸੀ ਭਾਰਤੀ ਹਰਦੀਪ ਸਿੰਘ ਖੈਹਿਰਾ ਕੈਨੇਡਾ ਅਤੇ ਗੁਰਦੀਪ ਸਿੰਘ ਖੈਹਿਰਾ ਕੈਨੇਡਾ ਦੀ ਸਤਿਕਾਰਯੋਗ ਮਾਤਾ ਬੀਬੀ ਅਮਰ ਕੌਰ (95) ਧਰਮਪਤਨੀ ਸਵ. ਸਾਬਕਾ ਸਰਪੰਚ ਪ੍ਰੀਤਮ ਸਿੰਘ ਖੈਹਿਰਾ ਜਿੰਨ੍ਹਾਂ ਦਾ ਦੋ ਸਤੰਬਰ ਨੂੰ ਇੱਕ ਸੰਖੇਪ ਬਿਮਾਰੀ ਦੌਰਾਨ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਭੋਗ ’ਤੇ ਵਿਸ਼ੇਸ਼ : ਸ਼ਿੰਦਰਪਾਲ ਸਿੰਘ ਆਂਡਲੂ (ਜਵੱਦੀ ਵਾਲੇ) 06-09-2026
ਸਿੱਧਵਾਂ ਬੇਟ, 5 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਗਿੱਦੜਵਿੰਡੀ ਦੇ ਪ੍ਰਵਾਸੀ ਭਾਰਤੀ ਹਰਦੀਪ ਸਿੰਘ ਖੈਹਿਰਾ ਕੈਨੇਡਾ ਅਤੇ ਗੁਰਦੀਪ ਸਿੰਘ ਖੈਹਿਰਾ ਕੈਨੇਡਾ ਦੀ ਸਤਿਕਾਰਯੋਗ ਮਾਤਾ ਬੀਬੀ ਅਮਰ ਕੌਰ (95) ਧਰਮਪਤਨੀ ਸਵ. ਸਾਬਕਾ ਸਰਪੰਚ ਪ੍ਰੀਤਮ ਸਿੰਘ ਖੈਹਿਰਾ ਜਿੰਨ੍ਹਾਂ ਦਾ ਦੋ ਸਤੰਬਰ ਨੂੰ ਇੱਕ ਸੰਖੇਪ ਬਿਮਾਰੀ ਦੌਰਾਨ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਵ. ਮਾਤਾ ਅਮਰ ਕੌਰ ਖੈਹਿਰਾ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਹਰਦੀਪ ਸਿੰਘ ਖੈਹਿਰਾ, ਗੁਰਦੀਪ ਸਿੰਘ ਖੈਹਿਰਾ ਨੇ ਵਿਖਾਈ। ਇਸ ਤੋਂ ਪਹਿਲਾਂ ਸਮੂਹ ਖੈਹਿਰਾ ਪਰਿਵਾਰ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਨੇ ਸਵ. ਮਾਤਾ ਅਮਰ ਕੌਰ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ, ਕਾਂਗਰਸੀ ਆਗੂ ਸੁਰੇਸ਼ ਕੁਮਾਰ ਗਰਗ, ਪ੍ਰਧਾਨ ਬਿੰਦਰ ਮਨੀਲਾ, ਸਾਬਕਾ ਚੇਅਰਮੈਨ ਸਵਰਨ ਸਿੰਘ ਤਿਹਾੜਾ, ਡਾਇ: ਸਿਮਰਜੀਤ ਸਿੰਘ ਗਿੱਲ, ਸਾਬਕਾ ਸਰਪੰਚ ਪਰਮਜੀਤ ਸਿੰਘ ਪੱਪੀ, ਕਾਂਗਰਸੀ ਆਗੂ ਮਨੀ ਗਰਗ, ਸਾਬਕਾ ਸਰਪੰਚ ਪਰਮਿੰਦਰ ਸਿੰਘ ਟੂਸਾ, ਸਰਪੰਚ ਇਕਬਾਲ ਸਿੰਘ, ਜੋਗਿੰਦਰ ਸਿੰਘ ਢਿੱਲੋਂ, ਨੰਬਰਦਾਰ ਜਗਤਾਰ ਸਿੰਘ, ਇੰਦਰਜੀਤ ਸਿੰਘ, ਸੂਬੇਦਾਰ ਸੁਖਚੈਣ ਸਿੰਘ, ਐਡਵੋਕੇਟ ਜਰਨੈਲ ਸਿੰਘ ਖੈਹਿਰਾ, ਸਵਰਨਜੀਤ ਸਿੰਘ, ਮਲਕੀਤ ਸਿੰਘ, ਦਰਸ਼ਨ ਸਿੰਘ, ਕਾਮ. ਜਗਜੀਤ ਸਿੰਘ, ਹਰੀ ਸਿੰਘ, ਅੰਮ੍ਰਿਤਪਾਲ ਸਿੰਘ, ਜਸਪਾਲ ਸਿੰਘ ਪਾਲਾ, ਸੁਖਦੇਵ ਸਿੰਘ ਡੇਅਰੀ ਵਾਲੇ, ਕਾਮ. ਅਮਨਪ੍ਰੀਤ ਸਿੰਘ, ਪ੍ਰਧਾਨ ਗੁਰਨਾਮ ਸਿੰਘ, ਨੰਬਰਦਾਰ ਹਰਿੰਦਰ ਸਿੰਘ ਕਾਕਾ, ਗੁਰਪ੍ਰੀਤ ਸਿੰਘ ਗੋਰਾ, ਅਮਨਜੀਤ ਸਿੰਘ, ਪਰਮਜੀਤ ਸਿੰਘ ਖੈਹਿਰਾ, ਡਾ. ਜਗਦੇਵ ਸਿੰਘ ਗਿੱਦੜਵਿੰਡੀ ਸਮੇਤ ਕਈ ਹੋਰ ਵੱਖ-ਵੱਖ ਆਗੂਆਂ ਨੇ ਸ਼ਾਮਿਲ ਹੋ ਕੇ ਸਮੂਹ ਖੈਹਿਰਾ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ।
ਪਿਛਲੀ ਖ਼ਬਰ ਮੁਹੱਲਾ ਮੌਲਵੀਆਂ ਰਾਏਕੋਟ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਉਪਦੇਸ਼ ਸਾਨੂ... ਅਗਲੀ ਖ਼ਬਰ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।