ਜਗਰਾਉਂ ਸ਼ਹਿਰ ਅੰਦਰ ਜਨਮ ਅਸ਼ਟਮੀ ਦਾ ਦਿਹਾੜਾ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਸਭ ਵਰਗ ਰਲਮਿਲ ਕੇ ਅਜਿਹੇ ਪਵਿੱਤਰ ਦਿਹਾੜੇ ਮਨਾਉਣ-ਪੰਡਿਤ ਅਸ਼ਵਨੀ ਬੱਲੂ
ਜਗਰਾਉਂ, 5 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਜਨਮ ਅਸ਼ਟਮੀ ਦਾ ਪਵਿੱਤਰ ਦਿਹਾੜਾ ਜਗਰਾਉਂ ਸ਼ਹਿਰ ਅੰਦਰ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਪ੍ਰਤੀ ਸ਼ਰਧਾਲੂਆਂ ਨੇ ਝਾਕੀਆਂ ਬਣਾਈਆਂ ਹੋਈਆਂ ਸਨ।
ਅਜੀਤ ਡੈਸਕ
06-09-2026